ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਬਾਰੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਵਿਧਾਨ ਸਭਾ 'ਚ ਆਖ਼ੀ ਇਹ ਗੱਲ

ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਬਾਰੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਵਿਧਾਨ ਸਭਾ 'ਚ ਆਖ਼ੀ ਇਹ ਗੱਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਇਸ ਮੌਕੇ ਧਿਆਨ ਦਵਾਊ ਿਸ ਦੌਰਾਨ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਤਕ ਸੂਬੇ ਵਿਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਨੂੰ ਜਲਦ ਲਿਆਂਦਾ ਜਾਵੇਗਾ ਪੰਜਾਬ!

ਅੱਜ ਦੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚ ਹਿਮਾਚਲ ਪ੍ਰਦੇਸ਼ ਵਿਚ ਪੈ ਰਹੀ ਬਰਸਾਤ ਕਾਰਨ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਹੋਰ ਪਾਸੇ ਕਾਫ਼ੀ ਬਰਸਾਤਾਂ ਹੋ ਰਹੀਆਂ ਹਨ, ਪਰ ਡੈਮਾਂ ਦੀ ਸਮਰੱਥਾ ਮੁਤਾਬਕ ਕਿਸੇ ਕਿਸਮ ਦੇ ਡਰ ਜਾਂ ਖ਼ਤਰੇ ਵਾਲੀ ਗੱਲ ਨਹੀਂ ਹੈ। ਇਸ ਵੇਲੇ ਜਲ ਭੰਡਾਰ 2024 ਦੇ ਬਰਾਬਰ ਹੀ ਚੱਲ ਰਿਹਾ ਹੈ। ਹੜ੍ਹਾਂ ਦੀ ਸਥਿਤੀ ਅੱਜ ਦੇ ਦਿਨ ਪੂਰੀ ਤਰ੍ਹਾਂ ਕਾਬੂ ਵਿਚ ਹੈ। 

ਕੈਬਨਿਟ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ 2023 ਵਿਚ ਹੀ ਹੜ੍ਹਾਂ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਭਾਖੜਾ ਡੈਮ ਵਿਚ 1593 ਫੁੱਟ ਪਾਣੀ ਹੈ, ਜਦਕਿ 2023 ਵਿਚ 1634 ਫੁੱਟ ਪਾਣੀ ਸੀ, ਜੋ ਅੱਜ ਦੇ ਮੁਕਾਬਲੇ 40.6 ਫੁੱਟ ਜ਼ਿਆਦਾ ਸੀ। ਇਸੇ ਤਰ੍ਹਾਂ ਪੌਂਗ ਡੈਮ ਵਿਚ 1328 ਫੁੱਟ ਪਾਣੀ ਹੈ, ਜਦਕਿ 2023 ਵਿਚ 1366 ਫੁੱਟ ਸੀ, ਜੋ ਅੱਜ ਨਾਲੋਂ 38.72 ਫੁੱਟ ਜ਼ਿਆਦਾ ਸੀ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਵਿਚ ਵੀ 1658.37 ਫੁੱਟ ਪਾਣੀ ਹੈ, 2023 ਵਿਚ ਇੱਥੇ 1715.51 ਫੁੱਟ ਪਾਣੀ ਸੀ, ਜੋ ਅੱਜ ਨਾਲੋਂ 57.14 ਫੁੱਟ ਜ਼ਿਆਦਾ ਸੀ। ਇਸ ਤਰ੍ਹਾਂ ਅੱਜ ਦੀ ਤਾਰੀਖ਼ ਤਕ ਹੜ੍ਹਾਂ ਦੀ ਕਿਸੇ ਕਿਸਮ ਦੀ ਸਥਿਤੀ ਨਜ਼ਰ ਨਹੀਂ ਆਉਂਦੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੁੰਮਸ ਭਰੀ ਗਰਮੀ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਸਰਕਾਰ ਵੱਲੋਂ ਅਹਿਤਿਆਤ ਵਜੋਂ ਕੀਤੇ ਗਏ ਪੁਖ਼ਤਾ ਪ੍ਰਬੰਧ

ਜਲ ਸਰੋਤ ਮੰਤਰੀ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਜੇ ਭਵਿੱਖ ਵਿਚ ਪਾਣੀ ਦਾ ਪੱਧਰ ਵੱਧਦਾ ਵੀ ਹੈ ਤਾਂ ਉਸ ਤੋਂ ਬਚਾਅ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਨਦੀਆਂ-ਨਾਲਿਆਂ ਤੇ ਚੋਆਂ ਦੀ ਸਫ਼ਾਈ ਕੀਤੀ ਗਈ ਹੈ। ਇਸ ਕੰਮ ਲਈ 204.5 ਕਰੋੜ ਰੁਪਏ ਫੰਡ ਅਲਾਟ ਕੀਤੇ ਗਏ ਹਨ। ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ ਵਿਚੋਂ ਬੰਨ੍ਹਾਂ ਦੀ ਮਜ਼ਬੂਤੀ ਲਈ ਕੰਮ ਕੀਤੇ ਜਾ ਰਹੇ ਹਨ। ਐਮਰਜੈਂਸੀ ਰਿਸਪਾਂਸ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS