ਨਿਮਿਸ਼ਾ ਇਕੱਲੀ ਨਹੀਂ। ਵਿਦੇਸ਼ੀ ਜੇਲ੍ਹਾਂ 'ਚ ਕੈਦ ਹਨ 10 ਹਜ਼ਾਰ ਤੋਂ ਵੱਧ ਭਾਰਤੀ

ਨਿਮਿਸ਼ਾ ਇਕੱਲੀ ਨਹੀਂ। ਵਿਦੇਸ਼ੀ ਜੇਲ੍ਹਾਂ 'ਚ ਕੈਦ ਹਨ 10 ਹਜ਼ਾਰ ਤੋਂ ਵੱਧ ਭਾਰਤੀ

ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਕੇਰਲ ਦੇ ਪਲੱਕੜ ਜ਼ਿਲ੍ਹੇ ਦੀ ਨਰਸ ਨਿਮਿਸ਼ਾ ਪ੍ਰਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ 16 ਜੁਲਾਈ ਨੂੰ ਯਮਨ 'ਚ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ। ਉਸ ਨੂੰ ਬਚਾਉਣ ਲਈ ਉਸ ਦਾ ਪਰਿਵਾਰ ਹਰ ਪਾਸੇ ਹੱਥ ਪੈਰ ਤਾਂ ਮਾਰ ਰਿਹਾ ਹੈ, ਪਰ ਇਹ ਸਭ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਹੀ ਨਜ਼ਰ ਆ ਰਹੀਆਂ ਹਨ। ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਇਸ ਮਾਮਲੇ 'ਤੇ ਤਿੱਖੀ ਨਜ਼ਰ ਬਣਾਈ ਹੋਈ ਹੈ।

ਰਿਪੋਰਟ ਮੁਤਾਬਕ ਸਭ ਤੋਂ ਵੱਧ ਭਾਰਤੀ 1 ਭਾਰਤੀ ਸਾਊਦੀ ਅਰਬ ਦੀਆਂ ਜੇਲ੍ਹਾਂ 'ਚ ਬੰਦ ਹਨ, ਜਿੱਥੇ ਕੁੱਲ 2,647 ਭਾਰਤੀ ਕੈਦ ਹਨ। ਇਸ ਤੋਂ ਬਾਅਦ ਤੋਂ ਬਾਅਦ ਯੂ.ਏ.ਈ. (2.479), ਨੇਪਾਲ (1,187), ਕਤਰ (740) ਤੇ ਕੁਵੈਤ (384) ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਮਲੇਸ਼ੀਆ ਦੀਆਂ ਜੇਲ੍ਹਾਂ 'ਚ 371 ਯੂ.ਕੇ. 'ਚ 288, ਬਹਿਰੀਨ 'ਚ 272 ਤੇ ਚੀਨ 'ਚ 185 ਭਾਰਤੀ ਕੈਦ ਹਨ। ਇਸ ਤੋਂ ਬਾਅਦ 164 ਭਾਰਤੀ ਇਟਲੀ 'ਚ, 143 ਭਾਰਤੀ ਇਟਲੀ 'ਚ ਤੇ 117 ਭਾਰਤੀ ਓਮਾਨ ਦੀਆਂ ਜੇਲਾਂ 'ਚ ਬੰਦ ਹਨ।

ਕਾਨੂੰਨਾਂ ਦੀ ਉਲੰਘਣਾ ਕਰਨ ਕਾਰਨ ਸਜ਼ਾ ਪਾਉਣ ਵਾਲੇ ਕੈਦੀਆਂ ਨੂੰ ਭਾਰਤ ਲਿਆਉਣ ਲਈ ਭਾਰਤ ਨੇ 31 ਦੇਸ਼ਾਂ ਨਾਲ ਕਰਾਰ ਕੀਤਾ ਹੈ, ਪਰ ਇਸ ਕਰਾਰ ਦੇ ਬਾਵਜੂਦ ਹੁਣ ਤੱਕ 3 ਸਾਲਾਂ ਦੌਰਾਨ ਸਿਰਫ਼ 8 ਕੈਦੀਆਂ ਨੂੰ ਹੀ ਭਾਰਤ ਲਿਆਂਦਾ ਜਾ ਸਕਿਆ ਹੈ। ਅਜਿਹੇ ਕੈਦੀਆਂ ਦੇ ਲੈਣ-ਦੇਣ ਲਈ ਦੋਵਾਂ ਦੇਸ਼ਾਂ ਦੀ ਆਪਸੀ ਸਹਿਮਤੀ ਹੋਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਹੀ ਦੋਵੇਂ ਦੇਸ਼ ਇਕ ਦੂਜੇ ਨਾਲ ਕੈਦੀਆਂ ਦਾ ਵਟਾਂਦਰਾ ਕਰ ਸਕਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

Credit : www.jagbani.com

  • TODAY TOP NEWS