ਇੰਦੌਰ/ਨਵੀਂ ਦਿੱਲੀ - ਕ੍ਰਿਕਟਰ ਐੱਮ. ਐੱਸ. ਧੋਨੀ ਵੱਲੋਂ ਪ੍ਰਮੋਟਿਡ ਅਗਰਬੱਤੀ ਬ੍ਰਾਂਡ ‘ਜ਼ੈੱਡ ਬਲੈਕ’ ਹੁਣ ਹਾਰਵਰਡ ਬਿਜ਼ਨੈੱਸ ਸਕੂਲ ’ਚ ਕੇਸ ਸਟੱਡੀ ਬਣਿਆ ਹੈ। ਇਸ ਦੀ ਮੂਲ ਕੰਪਨੀ ਮੈਸੂਰ ਦੀਪ ਪ੍ਰਫਿਊਮਰੀ ਹਾਊਸ (ਐੱਮ. ਡੀ. ਪੀ. ਐੱਚ.) ਇਸ ਰਵਾਇਤੀ ਪਰਿਵਾਰਕ ਪੇਸ਼ੇ ਨੂੰ 2027 ਤੱਕ 1,000 ਕਰੋੜ ਰੁਪਏ ਦੇ ਖੁਸ਼ਬੂਦਾਰ ਸਾਮਰਾਜ ’ਚ ਬਦਲਣ ਲਈ ਸਰਾਹਿਆ ਗਿਆ ਹੈ।
ਐੱਸ. ਪੀ. ਜੈਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਰਿਸਰਚ ਦੇ ਪ੍ਰੋ. ਤੁਲਸੀ ਜੈਕੁਮਾਰ ਵੱਲੋਂ ਲਿਖਤੀ ਇਸ ਕੇਸ ਨੂੰ ਨਿਊਯਾਰਕ ਦੇ ਫੈਸ਼ਨ ਇੰਸਟੀਚਿਊਟ ਆਫ ਟੈਕਨਾਲੋਜੀ (ਐੱਫ. ਆਈ. ਟੀ.) ਸਮੇਤ ਕੌਮਾਂਤਰੀ ਸੰਸਥਾਨਾਂ ’ਚ ਪੜ੍ਹਾਇਆ ਜਾ ਰਿਹਾ ਹੈ। 1990 ਦੇ ਦਹਾਕੇ ਦੀ ਸ਼ੁਰੂਆਤ ’ਚ ਇੰਦੌਰ ਦੇ ਇਕ ਗੈਰਾਜ ਤੋਂ ਸ਼੍ਰੀ ਪ੍ਰਕਾਸ਼ ਅਗਰਵਾਲ ਵੱਲੋਂ ਸਥਾਪਤ ਐੱਮ. ਡੀ. ਪੀ. ਐੱਚ. ਅੱਜ ਦੁਨੀਆ ਦੇ ਪ੍ਰਮੁੱਖ ਅਗਰਬੱਤੀ ਬਰਾਮਦਕਾਰਾਂ ’ਚ ਸ਼ਾਮਲ ਹੈ।
ਇਹ ਕੰਪਨੀ 9.4 ਲੱਖ ਵਰਗ ਫੁੱਟ ਦੀ ਸਹੂਲਤ ’ਚ ਸੰਚਾਲਿਤ ਹੁੰਦੀ ਹੈ ਅਤੇ ਰੋਜ਼ਾਨਾ 3.5 ਕਰੋੜ ਅਗਰਬੱਤੀਆਂ ਬਣਾਉਂਦੀ ਹੈ। ਜ਼ੈੱਡ ਬਲੈਕ ਅਗਰਬੱਤੀਆਂ ਦੇ ਰੋਜ਼ਾਨਾ 15 ਲੱਖ ਪੈਕੇਟ ਵਿਕਦੇ ਹਨ। ਕੰਪਨੀ ’ਚ 4,000 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ’ਚ 80 ਫੀਸਦੀ ਔਰਤਾਂ ਹਨ। ਐੱਮ. ਡੀ. ਪੀ. ਐੱਚ. ਦੇ ਉਤਪਾਦ 45 ਤੋਂ ਜ਼ਿਆਦਾ ਦੇਸ਼ਾਂ ’ਚ ਬਰਾਮਦ ਕੀਤੇ ਜਾਂਦੇ ਹਨ।
ਐੱਮ. ਡੀ. ਪੀ. ਐੱਚ. ਅਤੇ ਜ਼ੈੱਡ ਬਲੈਕ ਦੇ ਡਾਇਰੈਕਟਰ ਅਨਿਕੇਤ ਅਗਰਵਾਲ ਨੇ ਕਿਹਾ,‘‘ਹਾਰਵਰਡ ਵੱਲੋਂ ਸਾਡੇ ਸਫਰ ਨੂੰ ਕੇਸ ਸਟੱਡੀ ਦੇ ਰੂਪ ’ਚ ਚੁਣਿਆ ਜਾਣਾ ਇਹ ਦਰਸਾਉਂਦਾ ਹੈ ਕਿ ਭਾਰਤੀ ਸੋਚ ਅਤੇ ਸਪੱਸ਼ਟ ਨਜ਼ਰ ਕਿਸ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਅਸਰ ਕਰ ਸਕਦੀ ਹੈ। ਜ਼ੈੱਡ ਬਲੈਕ ਅੱਜ 45 ਤੋਂ ਜ਼ਿਆਦਾ ਦੇਸ਼ਾਂ ’ਚ ਮੌਜੂਦ ਹੈ। ਹਰ ਬਾਜ਼ਾਰ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਸੁਗੰਧਾਂ ਦੀ ਰੇਂਜ ਵਿਕਸਤ ਕੀਤੀ ਹੈ।
Credit : www.jagbani.com