ਅੰਮ੍ਰਿਤਸਰ (ਦਲਜੀਤ)-ਬਰਸਾਤੀ ਮੌਸਮ ਦੌਰਾਨ ਵਾਇਰਲ ਬੁਖਾਰ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਇਕਦਮ ਨਾਲ ਵੱਧ ਗਈਆਂ ਹਨ। ਨੌਜਵਾਨਾਂ ਤੋਂ ਲੈ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਮੌਸਮੀ ਬੀਮਾਰੀਆਂ ਜ਼ਿਆਦਾ ਪ੍ਰੇਸ਼ਾਨ ਕਰ ਰਹੀਆਂ ਹਨ। ਬੇਮੌਸਮੀ ਬੀਮਾਰੀਆਂ ਵਿਚ ਬੁਖਾਰ, ਉਲਟੀਆਂ, ਟੱਟੀਆਂ, ਹੈਜਾ, ਪੀਲੀਆ ਆਦਿ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇਕਦਮ ਦੇ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਵਿਚ ਜਿੱਥੇ ਵੱਧ ਗਈ ਹੈ, ਉੱਥੇ ਹੀ ਬਰਸਾਤੀ ਮੌਸਮ ਦੌਰਾਨ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਬਰਸਾਤੀ ਮੌਸਮ ਦੌਰਾਨ ਹਵਾ ਵਿਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਜੋ ਕਿ ਰੋਗਾਣੂਆਂ ਦੇ ਵਧਣ ਲਈ ਵਧੇਰੇ ਅਨੁਕੂਲ ਸਥਿਤੀ ਪ੍ਰਦਾਨ ਕਰਦੀ ਹੈ।ਵਾਇਰਲ ਬੁਖਾਰ ਵਿਚ ਮਰੀਜ਼ਾਂ ਨੂੰ ਤੇਜ਼ ਬੁਖਾਰ, ਸਰੀਰ ਵਿਚ ਦਰਦ ਆਦਿ ਲੱਛਣ ਸਾਹਮਣੇ ਦੇਖਣ ਨੂੰ ਮਿਲ ਰਹੇ ਹਨ, ਜਦਕਿ ਦੂਸਰੇ ਪਾਸੇ ਲੈਬੋਰਾਟਰੀ ਟੈਸਟ ਨਾਰਮਲ ਆ ਰਹੇ ਹਨ। ਪਾਣੀ ਵਿਚ ਮਲ ਦੇ ਦੂਸ਼ਿਤ ਤੱਤਾਂ ਦੀ ਮੌਜੂਦਗੀ ਦੇ ਨਤੀਜੇ ਵਜੋਂ ਟਾਈਫਾਈਡ, ਪੈਰਾਟਾਈਫਾਈਡ, ਬੇਸੀਲਰੀ ਪੇਚਸ਼, ਦਸਤ ਅਤੇ ਹੈਜ਼ਾ ਆਦਿ ਹੋ ਸਕਦੇ ਹਨ। ਇਕ ਰਿਪੋਰਟ ਅਨੁਸਾਰ ਦੂਸ਼ਿਤ ਪਾਣੀ ਦੇ ਨਤੀਜੇ ਵਜੋਂ ਪ੍ਰਤੀ ਸਾਲ ਦੁਨੀਆਂ ਭਰ ਵਿਚ ਪੰਜ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ।
ਹਸਪਤਾਲਾਂ ਦੀ ਓ. ਪੀ. ਡੀ. ਵਿਚ ਉਲਟੀਆਂ, ਟੱਟੀਆਂ ਆਦਿ ਬੀਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਐਮਰਜੈਂਸੀ ਵਿਚ ਵੀ ਮਰੀਜ਼ ਆ ਰਹੇ ਹਨ। ਲੋਕਾਂ ਨੂੰ ਇਨ੍ਹਾਂ ਦਿਨਾਂ ਵਿਚ ਆਪਣੇ ਖਾਣ-ਪੀਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
– ਡਾ. ਨਰੇਸ਼ ਚਾਵਲਾ, ਇੰਡੀਅਨ ਮੈਡੀਕਲ ਐਕਚੁਅਲਸਟੇਸ਼ਨ ਦੇ ਪਬਲਿਕ ਰਿਲੇਸ਼ਨ ਅਧਿਕਾਰੀ।
–ਡਾ. ਰਜਨੀਸ਼ ਸ਼ਰਮਾ, ਮੈਂਬਰ ਇੰਡੀਅਨ ਮੈਡੀਕਲ ਐਸੋਸੀਏਸ਼ਨ।
–ਡਾ. ਵਿਸ਼ਾਲ ਵਰਮਾ, ਸਰਕਾਰੀ ਮੈਡੀਕਲ ਕਾਲਜ।
ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਲੋਕਾਂ ਨੂੰ ਬਾਜਾਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਪੱਤਿਆਂ ਵਾਲੀਆਂ ਸਬਜ਼ੀਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
–ਡਾ. ਦਲਜੀਤ ਸਿੰਘ, ਸਰਕਾਰੀ ਮੈਡੀਕਲ ਕਾਲਜ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com