ਛਾਂਗੁਰ ਦੀਆਂ 100 ਕਰੋੜ ਦੀਆਂ ਜਾਇਦਾਦਾਂ ਈ. ਡੀ. ਕਰੇਗੀ ਕੁਰਕ, ਨੋਟਿਸ ਚਸਪਾਏ

ਛਾਂਗੁਰ ਦੀਆਂ 100 ਕਰੋੜ ਦੀਆਂ ਜਾਇਦਾਦਾਂ ਈ. ਡੀ. ਕਰੇਗੀ ਕੁਰਕ, ਨੋਟਿਸ ਚਸਪਾਏ

ਬਲਰਾਮਪੁਰ, (ਏਜੰਸੀਆਂ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਤਾਂਤਰਿਕ ਛਾਂਗੁਰ ਬਾਬਾ ਦੀਆਂ 100 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ’ਚ ਕਈ ਬੇਨਾਮੀ ਅਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕੀਤੀਆਂ ਗਈਆਂ ਜਾਇਦਾਦਾਂ ਸ਼ਾਮਲ ਹਨ, ਜੋ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਛਾਂਗੁਰ ਦੀ ਸਹਿਯੋਗੀ ਨੀਤੂ ਰੋਹਰਾ ਅਤੇ ਨਵੀਨ ਰੋਹਰਾ ਦੇ ਨਾਂ ’ਤੇ ਦਰਜ ਕੀਤੀਆਂ ਗਈਆਂ ਸਨ। ਈ. ਡੀ. ਦੀ ਟੀਮ ਨੇ ਵੀਰਵਾਰ ਨੂੰ ਬਲਰਾਮਪੁਰ ਜ਼ਿਲੇ ਦੇ ਉਤਰੌਲਾ ’ਚ ਲੱਗਭਗ 13 ਘੰਟੇ ਦੀ ਛਾਪੇਮਾਰੀ ਕਰ ਕੇ ਵੱਖ-ਵੱਖ ਟਿਕਾਣਿਆਂ ’ਤੇ ਿਸ ਚਸਪਾ ਦਿੱਤੇ। ਇਨ੍ਹਾਂ ਿਸਾਂ ’ਚ ਜ਼ਬਤ ਕੀਤੀਆਂ ਗਈਆਂ ਸਮੱਗਰੀਆਂ ਦਾ ਵੀ ਜ਼ਿਕਰ ਹੈ। ਇਸ ਕਾਰਵਾਈ ਦੀ ਜਾਣਕਾਰੀ ਬਲਰਾਮਪੁਰ ਜ਼ਿਲਾ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ।

ਜ਼ਬਤ ਸਮੱਗਰੀਆਂ ਦੀ ਸੂਚੀ (ਅਨੈਕਸਚਰ-ਏ) ’ਚ 25 ਬਿੰਦੂਆਂ ’ਚ ਨੀਤੂ, ਨਵੀਨ ਰੋਹਰਾ ਅਤੇ ਨਵੀਨ ਘਨਸ਼ਿਆਮ ਰੋਹਰਾ ਉਰਫ ਜਮਾਲੁੱਦੀਨ ਦੇ ਧਰਮ ਤਬਦੀਲੀ ਨਾਲ ਜੁਡ਼ੇ ਹਲਫਨਾਮੇ ਅਤੇ ਐਲਾਨ, 106 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਫੰਡਿੰਗ ਦੇ ਦਸਤਾਵੇਜ਼, ਬੈਂਕ ਲੈਣ-ਦੇਣ ਦੀ ਜਾਣਕਾਰੀ, ਵਿਦੇਸ਼ੀ ਕਰੰਸੀ ਅਤੇ ਜਾਇਦਾਦ ਸਬੰਧੀ ਹੋਰ ਦਸਤਾਵੇਜ਼ ਸ਼ਾਮਲ ਹਨ। ਈ. ਡੀ. ਨੂੰ ਮੁੰਬਈ ਸਥਿਤ ਰਨਵਾਲ ਗ੍ਰੀਨਜ਼ ਪ੍ਰਾਜੈਕਟ ਨਾਲ ਜੁਡ਼ੇ ਡ੍ਰਾਫਟ ਸੇਲ ਡੀਡ, ਪਾਵਰ ਆਫ ਅਟਾਰਨੀ ਅਤੇ ਉਤਰੌਲਾ ਦੇ ਇਕ ਬੁਟੀਕ ਸ਼ੋਅਰੂਮ ਦੇ ਟਰਾਂਸਫਰ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਨੂੰ ਨੀਤੂ ਰੋਹਰਾ ਨੇ ਛਾਂਗੁਰ ਬਾਬਾ ਨੂੰ ਸੌਂਪਿਆ ਸੀ। ਇਸ ਕਾਰਵਾਈ ਦੀ ਅਗਵਾਈ ਈ. ਡੀ. ਦੇ ਸਹਾਇਕ ਨਿਰਦੇਸ਼ਕ ਪੀ. ਐੱਮ. ਐੱਲ. ਏ. ਸੁਧਾਂਸ਼ੂ ਸਿੰਘ ਨੇ ਕੀਤੀ। ਟੀਮ ’ਚ ਇਨਫੋਰਸਮੈਂਟ ਅਧਿਕਾਰੀ ਤਰੁਣ ਕੁਮਾਰ ਯਾਦਵ, ਯੂ. ਡੀ. ਸੀ. ਸ਼ੰਭੂ ਕੁਮਾਰ ਅਤੇ ਸੀ. ਆਰ. ਪੀ. ਐੱਫ. ਦੀ 91ਵੀਂ ਬਟਾਲੀਅਨ ਦੇ ਜਵਾਨ ਸ਼ਾਮਲ ਸਨ।

ਬਾਬਾ ਦੇ 2 ਕਰੀਬੀ ਏ. ਟੀ. ਐੱਸ. ਦੇ ਹੱਥੇ ਚੜ੍ਹੇ

ਗ਼ੈਰ-ਕਾਨੂੰਨੀ ਧਰਮ ਤਬਦੀਲੀ ਮਾਮਲੇ ’ਚ ਯੂ. ਪੀ. ਏ. ਟੀ. ਐੱਸ. ਨੇ ਛਾਂਗੁਰ ਬਾਬਾ ਦੇ 2 ਕਰੀਬੀਆਂ ਸਬਰੋਜ਼ ਉਰਫ ਇਮਰਾਨ (42) ਅਤੇ ਸ਼ਹਾਬੂਦੀਨ (36) ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਵਾਉਣ ਦਾ ਕੰਮ ਕਰਦੇ ਸਨ। ਏ. ਟੀ. ਐੱਸ. ਹੁਣ ਤੱਕ ਛਾਂਗੁਰ ਦੇ 40 ਖਾਤਿਆਂ ’ਚ 106 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲਾ ਚੁੱਕੀ ਹੈ। ਪੈਸੇ ਪੱਛਮੀ ਦੇਸ਼ਾਂ ਤੋਂ ਆਏ ਸਨ। ਸ਼ੱਕ ਹੈ ਕਿ ਇਨ੍ਹਾਂ ਦੀ ਵਰਤੋਂ ਟੈਰਰ ਫੰਡਿੰਗ ’ਚ ਵੀ ਹੋਈ। ਮੁੰਬਈ ਅਤੇ ਲਖਨਊ ’ਚ ਛਾਂਗੁਰ ਦੇ ਹੋਰ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਹੋਈ ਹੈ। ਮਾਮਲੇ ’ਚ 100 ਤੋਂ ਜ਼ਿਆਦਾ ਲੋਕ ਜਾਂਚ ਦੇ ਘੇਰੇ ’ਚ ਹਨ।

Credit : www.jagbani.com

  • TODAY TOP NEWS