ਗੈਜੇਟ ਡੈਸਕ- ਹੁੰਡਈ ਕਰੇਟਾ ਨੇ ਭਾਰਤ ਵਿਚ ਆਪਣੀ ਲਾਂਚਿੰਗ ਦੇ 10 ਸਾਲ ਪੂਰੇ ਕਰ ਲਏ ਹਨ। ਇਹ ਕਾਰ ਪਹਿਲੀ ਵਾਰ 21 ਜੁਲਾਈ 2015 ਨੂੰ ਭਾਰਤੀ ਮਾਰਕੀਟ 'ਚ ਲਾਂਚ ਕੀਤੀ ਗਈ ਸੀ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ SUV ਨੇ ਗੱਡੀਆਂ ਦੀ ਦੁਨੀਆ 'ਚ ਰਾਜ ਕੀਤਾ ਹੈ। ਕੰਪਨੀ ਮੁਤਾਬਕ, ਹੁਣ ਤੱਕ ਕਰੇਟਾ ਦੀਆਂ 15 ਲੱਖ ਤੋਂ ਵੱਧ ਯੂਨਿਟਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚੋਂ 12 ਲੱਖ ਯੂਨਿਟ ਭਾਰਤ 'ਚ ਵਿਕੀਆਂ ਜਦਕਿ 3 ਲੱਖ ਯੂਨਿਟ ਵਿਦੇਸ਼ੀ ਮਾਰਕੀਟਾਂ 'ਚ ਐਕਸਪੋਰਟ ਹੋ ਚੁੱਕੀਆਂ ਹਨ।
ਸਾਲ ਦਰ ਸਾਲ ਵਧੀ ਵਿਕਰੀ
ਹੁੰਡਈ ਮੋਟਰ ਇੰਡੀਆ ਦੇ ਅੰਕੜਿਆਂ ਅਨੁਸਾਰ:
2016 'ਚ 92,926 ਯੂਨਿਟਾਂ ਦੀ ਵਿਕਰੀ ਹੋਈ ਸੀ
2024 'ਚ ਇਹ ਗਿਣਤੀ ਵੱਧ ਕੇ 1,86,919 ਯੂਨਿਟ ਹੋ ਗਈ
2025 ਜਨਵਰੀ ਤੋਂ ਜੂਨ 'ਚ ਕਰੇਟਾ ਨੇ SUV ਹੀ ਨਹੀਂ, ਸਗੋਂ ਸਾਰੇ ਸੈਗਮੈਂਟਾਂ 'ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਕੇ ਦਿਖਾਇਆ।
ਹੁਣ ਕਰੇਟਾ ਮਿਡ-ਸਾਈਜ਼ SUV ਸੈਗਮੈਂਟ 'ਚ 31 ਫੀਸਦੀ ਤੋਂ ਵੱਧ ਮਾਰਕੀਟ ਹਿੱਸਾ ਰੱਖਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 2020 'ਚ ਪਹਿਲੀ ਵਾਰ ਗੱਡੀ ਖਰੀਦਣ ਵਾਲਿਆਂ ਦੀ ਗਿਣਤੀ 12 ਫੀਸਦੀ ਸੀ, ਜੋ 2024 'ਚ 29 ਫੀਸਦੀ ਹੋ ਗਈ।
ਸਨਰੂਫ ਵਾਲੇ ਮਾਡਲ ਦੀ ਮੰਗ ਵਧੀ
2025 ਦੀ ਪਹਿਲੇ 6 ਮਹੀਨੇ 'ਚ 70 ਫੀਸਦੀ ਕਰੇਟਾ ਮਾਡਲ ਅਜਿਹੇ ਰਹੇ ਜਿਨ੍ਹਾਂ 'ਚ ਪੈਨੋਰਾਮਿਕ ਸਨਰੂਫ ਸੀ। ਇਹ ਦਰਸਾਉਂਦਾ ਹੈ ਕਿ ਭਾਰਤੀ ਗਾਹਕ ਹੁਣ ਜ਼ਿਆਦਾ ਫੀਚਰ ਵਾਲੀਆਂ ਗੱਡੀਆਂ ਨੂੰ ਤਰਜੀਹ ਦੇ ਰਹੇ ਹਨ।
13 ਦੇਸ਼ਾਂ 'ਚ ਐਕਸਪੋਰਟ
ਹੁੰਡਈ ਕਰੇਟਾ ਨੂੰ ਭਾਰਤ ਤੋਂ 13 ਤੋਂ ਵੱਧ ਦੇਸ਼ਾਂ 'ਚ ਐਕਸਪੋਰਟ ਕੀਤਾ ਜਾਂਦਾ ਹੈ। ਹੁਣ ਤੱਕ 2.87 ਲੱਖ ਯੂਨਿਟਾਂ ਵਿਦੇਸ਼ਾਂ 'ਚ ਭੇਜੀਆਂ ਗਈਆਂ ਹਨ। ਇਹ ਕਾਰ ਪੈਟਰੋਲ, ਡੀਜ਼ਲ, ਟਰਬੋ-ਪੈਟਰੋਲ ਅਤੇ ਇਲੈਕਟ੍ਰਿਕ ਵਰਜਨ 'ਚ ਆਉਂਦੀ ਹੈ, ਅਤੇ ਇਸ 'ਚ ਮੈਨੁਅਲ ਅਤੇ ਆਟੋਮੈਟਿਕ ਦੋਵੇਂ ਗੀਅਰਬਾਕਸ ਵਿਕਲਪ ਹਨ।
ਕੀਮਤ ਅਤੇ ਮਾਈਲੇਜ
- ਬੇਸ ਮਾਡਲ ਦੀ ਕੀਮਤ: 11.11 ਲੱਖ ਰੁਪਏ
- ਟਾਪ ਮਾਡਲ ਦੀ ਕੀਮਤ: 20.50 ਲੱਖ ਰੁਪਏ (ਐਕਸ-ਸ਼ੋਰੂਮ)
- ਡੀਜ਼ਲ ਮਾਡਲ ਮਾਈਲੇਜ: 21.8 kmpl
- ਪੈਟਰੋਲ ਮਾਡਲ ਮਾਈਲੇਜ: 17 kmpl
ਹੁੰਡਈ ਕਰੇਟਾ ਨੇ ਭਾਰਤੀ ਗਾਹਕਾਂ ਦੇ ਦਿਲਾਂ 'ਤੇ 10 ਸਾਲ ਤੱਕ ਰਾਜ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਜੇ ਫੀਚਰ, ਡਿਜ਼ਾਈਨ, ਭਰੋਸੇਯੋਗਤਾ ਅਤੇ ਕਾਮਯਾਬੀ ਦੀ ਗੱਲ ਹੋਵੇ, ਤਾਂ ਇਹ SUV ਅਜੇ ਵੀ ਸਭ ਤੋਂ ਅੱਗੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com