ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਲੋਕਪ੍ਰਸਿੱਧ 197 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਵੱਡਾ ਬਦਲਾਅ ਕੀਤਾ ਹੈ। ਹੁਣ ਇਸ ਪਲਾਨ ਦੀ ਮਿਆਦ 70 ਦਿਨਾਂ ਤੋਂ ਘਟਾ ਕੇ 54 ਦਿਨ ਕਰ ਦਿੱਤੀ ਗਈ ਹੈ, ਨਾਲ ਹੀ ਪਹਿਲਾਂ ਮਿਲਣ ਵਾਲੇ ਕਈ ਲਾਭ ਵੀ ਹੁਣ ਸ਼ਾਮਲ ਨਹੀਂ ਰਹਿਣਗੇ। ਇਹ ਬਦਲਾਅ ਉਨ੍ਹਾਂ ਗਾਹਕਾਂ ਲਈ ਝਟਕਾ ਹੈ ਜੋ 197 ਰੁਪਏ ਦੇ ਪਲਾਨ ਨੂੰ ਸਿਰਫ ਨੰਬਰ ਐਕਟਿਵ ਰੱਖਣ ਲਈ ਰੀਚਾਰਜ ਕਰਦੇ ਸਨ।
197 ਰੁਪਏ ਵਾਲੇ ਪਲਾਨ 'ਚ ਹੋਏ ਇਹ ਬਦਲਾਅ
ਪਹਿਲਾਂ ਕੀ ਮਿਲਦਾ ਸੀ
- ਕੁੱਲ ਮਿਆਦ : 70 ਦਿਨ
- ਅਨਲਿਮਟਿਡ ਵੌਇਸ ਕਾਲਿੰਗ (ਲੋਕਲ/STD)
- ਰੋਜ਼ਾਨਾ 2GB ਡਾਟਾ (15 ਦਿਨਾਂ ਤਕ)
- ਰੋਜ਼ਾਨਾ 100 SMS (15 ਦਿਨਾਂ ਤਕ)
- Zing Music ਦਾ ਫ੍ਰੀ ਐਕਸੈਸ (15 ਦਿਨਾਂ ਤਕ)
ਹੁਣ ਕੀ ਮਿਲੇਗਾ
- ਕੁੱਲ ਮਿਆਦ : 54 ਦਿਨ
- 300 ਮਿੰਟ ਵੌਇਸ ਕਾਲਿੰਗ (ਲੋਕਲ/STD)
- ਕੁੱਲ 4GB ਡਾਟਾ
- ਕੁੱਲ 100 SMS
- ਡਾਟਾ ਖਤਮ ਹੋਣ ਤੋਂ ਬਾਅਦ : 40Kbps ਸਪੀਡ ਨਾਲ ਅਨਲਿਮਟਿਡ ਡਾਟਾ
ਲਾਭ 'ਚ ਵੱਡੀ ਕਟੌਤੀ
BSNL ਦੀ ਵੈੱਬਸਾਈਟ ਅਨੁਸਾਰ, ਪਲਾਨ ਦੀ ਕੁੱਲ ਮਿਆਦ 'ਚ 16 ਦਿਨਾਂ ਦੀ ਕਟੌਤੀ ਹੋਈ ਹੈ। ਇਸਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ ਦੈਨਿਕ ਡਾਟਾ ਤੇ ਮੈਸੇਜ ਦੀ ਸਹੂਲਤ ਵੀ ਹਟਾ ਦਿੱਤੀ ਗਈ ਹੈ। ਯਾਨੀ ਹੁਣ ਇਸ ਪਲਾਨ 'ਚ ਗਾਹਕਾਂ ਨੂੰ ਮਿਲਣ ਵਾਲੇ ਲਾਭ ਕਾਫੀ ਸੀਮਿਤ ਹੋ ਗਏ ਹਨ।
Credit : www.jagbani.com