ਆਖ਼ਿਰਕਾਰ ਉੱਡ ਹੀ ਪਿਆ ! 38 ਦਿਨਾਂ ਤੋਂ ਕੇਰਲ 'ਚ ਖੜ੍ਹੇ ਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਰੀ ਉਡਾਣ

ਆਖ਼ਿਰਕਾਰ ਉੱਡ ਹੀ ਪਿਆ ! 38 ਦਿਨਾਂ ਤੋਂ ਕੇਰਲ 'ਚ ਖੜ੍ਹੇ ਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਰੀ ਉਡਾਣ

ਨੈਸ਼ਨਲ ਡੈਸਕ- ਪਿਛਲੇ 1 ਮਹੀਨੇ ਤੋਂ ਵੀ ਲੰਬੇ ਸਮੇਂ ਤੋਂ ਕੇਰਲ ਦੇ ਤਿਰੁਵਨੰਤਪੁਰਮ ਇੰਟਰਨੈਸ਼ਨਲ ਏਅਰਪੋਰਟ 'ਤੇ ਖੜ੍ਹੇ ਬ੍ਰਿਟੇਨ ਦੇ ਲੜਾਕੂ ਜਹਾਜ਼ ਐੱਫ਼-35ਬੀ ਦੀ ਮੁਰੰਮਤ ਹੋ ਚੁੱਕੀ ਹੈ ਤੇ ਉਸ ਨੇ ਹੁਣ ਉੱਥੋਂ ਉਡਾਣ ਭਰ ਲਈ ਹੈ। ਜਾਣਕਾਰੀ ਇਹ ਜਹਾਜ਼ ਮੁਰੰਮਤ ਪੂਰੀ ਹੋਣ ਮਗਰੋਂ ਅੱਜ ਸਵੇਰੇ ਕਰੀਬ 10.50 ਵਜੇ ਉਡਾਣ ਭੜ ਕੇ ਆਸਟ੍ਰੇਲੀਆ ਦੇ ਡਾਰਵਿਨ ਲਈ ਰਵਾਨਾ ਹੋਇਆ ਹੈ। 

ਜ਼ਿਕਰਯੋਗ ਹੈ ਕਿ ਕਰੀਬ 11 ਕਰੋੜ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਕੀਮਤ ਵਾਲੇ ਇਸ ਜਹਾਜ਼ ਨੂੰ ਦੁਨੀਆ ਦੇ ਸਭ ਤੋਂ ਐਡਵਾਂਸਡ ਫਾਈਟਰ ਜੈੱਟਾਂ 'ਚ ਗਿਣਿਆ ਜਾਂਦਾ ਹੈ। ਇਹ ਜਹਾਜ਼ ਇਜ਼ਰਾਈਲ-ਈਰਾਨ ਵਿਚਾਲੇ ਹੋਈ ਜੰਗ ਦੌਰਾਨ ਉਡਾਣ ਭਰਨ ਮਗਰੋਂ 14 ਜੂਨ ਨੂੰ ਇੱਥੇ ਐਮਰਜੈਂਸੀ ਲੈਂਡ ਕੀਤਾ ਸੀ, ਜਿਸ ਤੋਂ ਬਾਅਦ 38 ਦਿਨਾਂ ਤੱਕ ਕਈ ਟੀਮਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ, ਪਰ ਇਸ ਨੂੰ ਦੁਬਾਰਾ ਉਡਾਇਆ ਨਹੀਂ ਜਾ ਸਕਿਆ। ਕਾਫ਼ੀ ਕੋਸ਼ਿਸ਼ਾਂ ਮਗਰੋਂ ਅੱਜ ਸਫ਼ਲਤਾ ਹਾਸਲ ਹੋਈ ਹੈ ਤੇ ਇਸ ਨੂੰ ਮੁਰੰਮਤ ਮਗਰੋਂ ਉਡਾਣ ਭਰਦੇ ਦੇਖਿਆ ਗਿਆ।

  • TODAY TOP NEWS