ਨੈਸ਼ਨਲ ਡੈਸਕ- ਅਸੀਂ ਅਕਸਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਪੈਕਿੰਗ 'ਤੇ ਲਾਲ ਜਾਂ ਹਰੇ ਰੰਗ ਦੇ ਚਿੰਨ੍ਹ ਵੇਖਦੇ ਹਾਂ, ਜੋ ਦੱਸਦੇ ਹਨ ਕਿ ਉਹ ਆਇਟਮ ਨਾਨ-ਵੈਜ ਹੈ ਜਾਂ ਸ਼ੁੱਧ ਸ਼ਾਕਾਹਾਰੀ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੂਡ ਪੈਕੇਟਾਂ 'ਤੇ ਸਿਰਫ਼ ਇਹੀ 2 ਨਹੀਂ, ਕੁੱਲ 5 ਤਰ੍ਹਾਂ ਦੇ ਚਿੰਨ੍ਹ ਹੁੰਦੇ ਹਨ, ਜੋ ਸਾਡੀ ਸਿਹਤ, ਵਰਤੋਂ ਤੇ ਆਧਾਰ 'ਤੇ ਵੱਖ-ਵੱਖ ਜਾਣਕਾਰੀ ਦਿੰਦੇ ਹਨ।
ਚਲੋ ਜਾਣਦੇ ਹਾਂ ਇਹ 5 ਚਿੰਨ੍ਹ ਕਿਹੜੇ-ਕਿਹੜੇ ਹਨ:
ਹਰਾ ਨਿਸ਼ਾਨ
ਖਾਣੇ ਦੇ ਪੈਕੇਟ 'ਤੇ ਬਣਿਆ ਹਰਾ ਕਲਰ ਕੋਡ ਦਰਸਾਉਂਦਾ ਹੈ ਕਿ ਫੂਡ ਉਤਪਾਦ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੈ। ਇਸ ਦਾ ਮਤਲਬ ਇਸ ਨੂੰ ਤਿਆਰ ਕਰਦੇ ਸਮੇਂ ਇਸ 'ਚ ਮਾਸ, ਆਂਡਾ ਜਾਂ ਕੋਈ ਹੋਰ ਪਸ਼ੂ ਉਤਪਾਦ ਸ਼ਾਮਲ ਨਹੀਂ ਕੀਤਾ ਗਿਆ ਹੈ।
ਲਾਲ ਨਿਸ਼ਾਨ
ਇਹ ਕਲਰ ਕੋਡ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇਹ ਫੂਡ ਉਤਪਾਦ ਮਾਸਾਹਾਰੀ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਨੂੰ ਖਰੀਦਣ ਤੋਂ ਬਚੋ।
ਨੀਲਾ ਨਿਸ਼ਾਨ
ਹਰੇ ਅਤੇ ਲਾਲ ਤੋਂ ਇਲਾਵਾ ਨੀਲੇ ਰੰਗ ਦਾ ਕਲਰ ਕੋਡ ਦੱਸਦਾ ਹੈ ਕਿ ਇਹ ਪ੍ਰੋਡਕਟ ਮੈਡੀਕਲ ਨਾਲ ਜੁੜਿਆ ਹੋਇਆ ਹੈ। ਜਿਸ ਦਾ ਮਤਲਬ ਹੈ ਕਿ ਉਸ ਦਾ ਇਸਤੇਮਾਲ ਕਿਸੇ ਮੈਡੀਕਲ ਸਥਿਤੀ 'ਚ ਕੀਤਾ ਜਾ ਸਕਦਾ ਹੈ ਅਤੇ ਡਾਕਟਰ ਦੀ ਸਲਾਹ ਦੇ ਬਿਨਾਂ ਇਸ ਦਾ ਇਸਤੇਮਾਲ ਨਾ ਕਰੋ।

ਪੀਲਾ ਨਿਸ਼ਾਨ
ਫੂਡ ਪ੍ਰੋਡਕਟਸ ਦੇ ਪੈਕੇਟ 'ਤੇ ਬਣੇ ਇਸ ਕਲਰ ਕੋਡ ਦਾ ਮਤਲਬ ਹੁੰਦਾ ਹੈ ਕਿ ਉਤਪਾਦ 'ਚ ਆਂਡਾ ਮੌਜੂਦ ਹੈ। ਕਈ ਲੋਕ ਐਲਰਜੀ ਜਾਂ ਧਾਰਮਿਕ ਕਾਰਨਾਂ ਕਰ ਕੇ ਆਂਡਾ ਖਾਣ ਤੋਂ ਪਰਹੇਜ਼ ਕਰਦੇ ਹਨ, ਅਜਿਹੇ ਲੋਕਾਂ ਨੂੰ ਇਸ ਕਲਰ ਕੋਡ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।
ਕਾਲਾ ਨਿਸ਼ਾਨ
ਜੇਕਰ ਕਿਸੇ ਫੂਡ ਪ੍ਰੋਡਕਟ ਦੇ ਪੈਕੇਟ 'ਤੇ ਕਾਲਾ ਨਿਸ਼ਾਨ ਬਣਿਆ ਹੋਇਆ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਸ ਉਤਪਾਦ 'ਚ ਭਾਰੀ ਮਾਤਰਾ 'ਚ ਕੈਮਿਕਲ ਮੌਜੂਦ ਹਨ। ਜੋ ਸੁਆਦ ਵਧਾਉਣ, ਰੰਗ ਦੇਣ ਜਾਂ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਮਿਲਾਏ ਗਏ ਹੁੰਦੇ ਹਨ। ਅਜਿਹੇ ਫੂਡ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ਕਲਰ ਕੋਡ ਵਾਲੇ ਪੈਕੇਟ ਫੂਡ ਨੂੰ ਖਰੀਦਣ ਤੋਂ ਬਚੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com