ਨੈਸ਼ਨਲ ਡੈਸਕ- ਅਮਰੀਕੀ ਏਅਰੋਸਪੇਸ ਦੀ ਪ੍ਰਮੁੱਖ ਕੰਪਨੀ ਬੋਇੰਗ ਨੇ ਮੰਗਲਵਾਰ ਨੂੰ ਭਾਰਤੀ ਫੌਜ ਨੂੰ 3 ਅਪਾਚੇ ਅਟੈਕ ਹੈਲੀਕਾਪਟਰ ਸੌਂਪ ਦਿੱਤੇ ਹਨ। ਕੰਪਨੀ ਨੇ ਭਾਰਤੀ ਫੌਜ ਨੂੰ 6 ਹੈਲੀਕਾਪਟਰਾਂ ਦੀ ਸਪਲਾਈ ਦੇਣੀ ਹੈ, ਜਿਨ੍ਹਾਂ 'ਚੋਂ 3 AH-64E ਅਪਾਚੇ ਹੈਲੀਕਾਪਟਰਾਂ ਦੀ ਡਿਲੀਵਰੀ ਭਾਰਤ ਨੂੰ ਦੇ ਦਿੱਤੀ ਗਈ ਹੈ।
AH-64 ਅਪਾਚੇ ਦੁਨੀਆ ਦੇ ਸਭ ਤੋਂ ਉੱਨਤ ਮਲਟੀ-ਰੋਲ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹੈ ਅਤੇ ਅਮਰੀਕੀ ਫੌਜ ਦੁਆਰਾ ਉਡਾਇਆ ਜਾਂਦਾ ਹੈ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਅਤਿ-ਆਧੁਨਿਕ ਪਲੇਟਫਾਰਮ ਭਾਰਤੀ ਫੌਜ ਦੀ ਤਾਕਤ ਨੂੰ ਵਧਾਉਣਗੇ।