ਅਮਰੀਕਾ – ਦੁਨੀਆ ਭਰ ਵਿੱਚ ਮਸ਼ਹੂਰ ਰੈਸਲਰ ਅਤੇ ਡਬਲਯੂਡਬਲਯੂਈ ਦੇ ਦਿੱਗਜ ਹਲਕ ਹੋਗਨ ਦੇ ਦੇਹਾਂਤ ਦੀ ਖ਼ਬਰ ਨੇ ਰੈਸਲਿੰਗ ਪ੍ਰੇਮੀਆਂ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਉਹ 71 ਸਾਲਾਂ ਦੇ ਸਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਇਕ ਨਿਊਜ਼ ਚੈਨਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਫਲੋਰੀਡਾ ਦੇ ਕਲੀਅਰਵਾਟਰ ਸਥਿਤ ਘਰ 'ਚ ਹਲਕ ਹੋਗਨ ਬੇਹੋਸ਼ ਹਾਲਤ 'ਚ ਮਿਲੇ, ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਹ ਸਿਰਫ਼ ਰੈਸਲਿੰਗ ਤੱਕ ਸੀਮਿਤ ਨਹੀਂ ਰਹੇ, ਬਲਕਿ ਫਿਲਮਾਂ ਅਤੇ ਟੀਵੀ ਸ਼ੋਅਜ਼ ਰਾਹੀਂ ਵੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਚਾਣ ਬਣਾਈ। ਉਨ੍ਹਾਂ ਦੀ ਮੌਤ ਨਾਲ ਰੈਸਲਿੰਗ ਦੀ ਦੁਨੀਆ 'ਚ ਇਕ ਦੌਰ ਸਮਾਪਤ ਹੋ ਗਿਆ ਹੈ। ਦਰਸ਼ਕ, ਰੈਸਲਰ ਅਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਗੇ।
Credit : www.jagbani.com