Canada 'ਚ Parents ਅਤੇ Grandparents ਨੂੰ ਸੱਦਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ

Canada 'ਚ Parents ਅਤੇ Grandparents ਨੂੰ ਸੱਦਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ

ਟੋਰਾਂਟੋ: ਕੈਨੇਡਾ ਵਿਚ ਆਪਣੇ ਮਾਪਿਆਂ ਜਾਂ ਗ੍ਰੈਂਡ ਪੇਰੈਂਟਸ ਨੂੰ ਸੱਦਣ ਦੇ ਚਾਹਵਾਨ ਭਾਰਤੀਆਂ ਨੂੰ ਸਰਕਾਰ ਨੇ ਝਟਕਾ ਦਿੱਤਾ ਹੈ। ਸਰਕਾਰ ਨੇ ਮਾਪਿਆਂ ਨੂੰ ਕੈਨੇਡਾ ਸੱਦਣ ਦੇ ਚਾਹਵਾਨ ਪ੍ਰਵਾਸੀਆਂ ਲਈ ਘੱਟੋ-ਘੱਟ ਆਮਦਨ ਦੀ ਸ਼ਰਤ ਵਧਾ ਦਿੱਤੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ (ਪੀ.ਜੀ.ਪੀ.) ਅਧੀਨ ਸਪੌਂਸਰਸ਼ਿਪ ਲਈ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਘੱਟੋ ਘੱਟ ਆਮਦਨ 47,549 ਡਾਲਰ ਸਾਲਾਨਾ ਹੋਣੀ ਚਾਹੀਦੀ ਹੈ। ਇਹ ਰਕਮ ਪਿਛਲੇ ਸਾਲ ਲਾਗੂ ਸ਼ਰਤ ਤੋਂ ਤਿੰਨ ਹਜ਼ਾਰ ਡਾਲਰ ਵੱਧ ਬਣਦੀ ਹੈ ਅਤੇ ਪਰਿਵਾਰ ਵਿਚ ਸਿਰਫ਼ ਦੋ ਮੈਂਬਰ ਹੋਣ ’ਤੇ ਹੀ ਲਾਗੂ ਹੋਵੇਗੀ। ਪਰਿਵਾਰ ਵਿਚ ਤਿੰਨ ਮੈਂਬਰ ਹੋਣ ’ਤੇ ਸਾਲਾਨਾ ਆਮਦਨ ਦੀ ਸ਼ਰਤ 58,456 ਡਾਲਰ ਹੋ ਜਾਂਦੀ ਹੈ ਅਤੇ ਇਹ ਰਕਮ 2024 ਵਿਚ ਲਾਗੂ ਸ਼ਰਤ ਤੋਂ ਚਾਰ ਹਜ਼ਾਰ ਡਾਲਰ ਵੱਧ ਬਣਦੀ ਹੈ।

PunjabKesari

ਕੈਨੇਡਾ ਰਹਿੰਦੇ ਪਰਵਾਰ ਵਿਚ ਚਾਰ ਮੈਂਬਰ ਹੋਣ ’ਤੇ ਘੱਟੋ ਘੱਟ ਆਮਦਨ 70,972 ਡਾਲਰ ਹੋਣੀ ਚਾਹੀਦੀ ਹੈ ਤਾਂ ਹੀ ਮਾਪਿਆਂ, ਦਾਦੀ-ਦਾਦੀ ਜਾਂ ਨਾਨ-ਨਾਨੀ ਨੂੰ ਸਪੌਂਸਰ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 10 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ 17 ਹਜ਼ਾਰ ਤੋਂ ਵੱਧ ਸੰਭਾਵਤ ਸਪੌਂਸਰਾਂ ਨੂੰ 28 ਜੁਲਾਈ ਤੋਂ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜਣ ਦਾ ਸਿਲਸਿਲਾ ਆਰੰਭਿਆ ਜਾ ਰਿਹਾ ਹੈ। ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸਪੌਂਸਰਸ਼ਿਪ ਦਾਖਲ ਕਰਨ ਦਾ ਪੱਕਾ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਔਪਸ਼ਨ ਲੈ ਸਕਦੇ ਹਨ। ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦ-ਦਾਦੀ ਜਾਂ ਨਾਨਾ-ਨਾਨੀ ਪੰਜ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- Canada ਨੇ Parents ਅਤੇ Grandparents Sponsorship ਪ੍ਰੋਗਰਾਮ ਕੀਤਾ ਸ਼ੁਰੂ

ਇਸ ਤੋਂ ਇਲਾਵਾ ਕੈਨੇਡਾ ਵਿਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਅਤੇ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਅਤੇ ਪ੍ਰੋਸੈਸਿੰਗ ਦਾ ਸਮਾਂ ਦੋ ਸਾਲ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS