PM ਮੋਦੀ ਨੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ, ਦਿੱਤੀਆਂ ਵਧਾਈਆਂ

PM ਮੋਦੀ ਨੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ, ਦਿੱਤੀਆਂ ਵਧਾਈਆਂ

ਵੈੱਬ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ  ਇਕ ਚਿੱਠੀ ਭੇਜੀ ਗਈ। ਪ੍ਰਧਾਨ ਮੰਤਰੀ ਵੱਲੋਂ ਲਿਖੀ ਇਸ ਚਿੱਠੀ ਵਿਚ ਉਨ੍ਹਾਂ ਨੇ ਬੀਬੀ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਚਿੱਠੀ ਵਿਚ ਲਿਖਿਆ ਹੈ, ''ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜੀ, 25 ਜੁਲਾਈ ਨੂੰ ਆਉਣ ਵਾਲੇ ਤੁਹਾਡੇ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਸ ਖਾਸ ਮੌਕੇ 'ਤੇ, ਕਿਰਪਾ ਕਰਕੇ ਤੁਹਾਡੀ ਚੰਗੀ ਸਿਹਤ ਅਤੇ ਲੰਬੀ, ਸੰਪੂਰਨ ਜ਼ਿੰਦਗੀ ਲਈ ਮੇਰੀਆਂ ਸ਼ੁਭਕਾਮਨਾਵਾਂ ਸਵੀਕਾਰ ਕਰੋ।

ਅੰਮ੍ਰਿਤ ਕਾਲ ਦੇ ਇਸ ਯੁੱਗ ਵਿੱਚ ਤੇਜ਼ੀ ਨਾਲ ਅੱਗੇ ਵਧਦੇ ਹੋਏ, ਅਸੀਂ ਇੱਕ ਵਿਕਸਤ, ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ ਬਣਾਉਣ ਲਈ ਯਤਨਸ਼ੀਲ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਨਿਰੰਤਰ ਯਤਨ ਦੇਸ਼ ਨੂੰ ਹੋਰ ਉਚਾਈਆਂ 'ਤੇ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਤੁਹਾਡੀ ਜ਼ਿੰਦਗੀ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰੀ ਰਹੇ। ਤੁਹਾਨੂੰ ਇੱਕ ਵਾਰ ਫਿਰ ਤੋਂ ਸ਼ਾਨਦਾਰ ਜਨਮਦਿਨ ਦੀਆਂ ਸ਼ੁਭਕਾਮਨਾਵਾਂ।

PunjabKesari

ਗਠਜੋੜ ਦਾ ਸੰਕੇਤ!
ਪ੍ਰਧਾਨ ਮੰਤਰੀ ਮੋਦੀ ਦੀ ਇਹ ਚਿੱਠੀ ਬੀਬੀ ਬਾਦਲ ਨੂੰ ਉਸ ਵੇਲੇ ਆਈ ਹੈ ਜਦੋਂ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਦੀਆਂ ਖਬਰਾਂ ਸਿਖਰਾਂ ਉੱਤੇ ਹਨ। ਬੇਸ਼ੱਕ ਅਕਾਲੀ ਦਲ ਨੇ ਇਸ ਬਾਰੇ ਕੋਈ ਸਿੱਧਾ ਜਾਂ ਅਸਿੱਧਾ ਬਿਆਨ ਨਹੀਂ ਦਿੱਤਾ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਿਥੇ ਗਠਜੋੜ ਦੀ ਹਮਾਇਤ ਕਰ ਚੁੱਕੇ ਹਨ ਉੱਥੇ ਹੀ ਕਾਰਜਕਾਰੀ ਅਸ਼ਵਨੀ ਸ਼ਰਮਾਂ ਅਜਿਹੀਆਂ ਖਬਰਾਂ ਨੂੰ ਖਾਰਜ ਕਰਦੇ ਨਜ਼ਰੀ ਆਏ ਪਰ ਹੁਣ ਪ੍ਰਧਾਨ ਮੰਤਰੀ ਦੀ ਇਹ ਚਿੱਠੀ ਵੀ ਕਈ ਸਿਆਸੀ ਚਰਚਾਵਾਂ ਛੇੜ ਰਹੀ ਹੈ। ਬੇਸ਼ੱਕ ਇਸ ਚਿੱਠੀ ਵਿਚ ਸਿਰਫ ਬੀਬੀ ਬਾਦਲ ਦੇ ਜਨਮ ਦਿਨ ਦੀਆਂ ਵਧਾਈਆਂ ਹੀ ਦਿੱਤੀਆਂ ਗਈਆਂ ਹਨ ਪਰ ਇਸ ਚਿੱਠੀ ਦੇ ਅਸਲ ਮਾਇਨੇ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS