ਪੱਠੇ ਕੁਤਰਦਿਆਂ ਟੋਕੇ 'ਚ ਆਇਆ ਕਰੰਟ, ਦੋ ਜਣਿਆਂ ਦੀ ਤੜਫ-ਤੜਫ ਨਿਕਲੀ ਜਾਨ

ਪੱਠੇ ਕੁਤਰਦਿਆਂ ਟੋਕੇ 'ਚ ਆਇਆ ਕਰੰਟ, ਦੋ ਜਣਿਆਂ ਦੀ ਤੜਫ-ਤੜਫ ਨਿਕਲੀ ਜਾਨ

ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨੀ ਸ਼ਰਮਾ ਨੇ ਦੱਸਿਆ ਕਿ ਤਿੰਨ ਨੌਜਵਾਨ ਆਪਣੀ ਹਵੇਲੀ ਵਿੱਚ ਸ਼ਾਮ ਕਰੀਬ 7 ਵਜੇ ਦੇ ਨਾਲ ਬਿਜਲੀ ਵਾਲੇ ਟੋਕੇ 'ਤੇ ਪੱਠੇ ਕੁਤਰ ਰਹੇ ਸਨ। ਅਚਾਨਕ ਟੋਕੇ 'ਚ ਕਰੰਟ ਆਉਣ ਕਾਰਨ ਤਿੰਨੇ ਕਰੰਟ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਤਿੰਨੇ ਨੌਜਵਾਨ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ ਤੇ ਇਨ੍ਹਾਂ 'ਚ ਜਸਵਿੰਦਰ ਸਿੰਘ ਠਾਕੁਰ ਤੇ ਅਰਜਨ ਸਿੰਘ ਠਾਕੁਰ ਦੋਨੇ ਸਕੇ ਭਰਾ ਸਨ।

PunjabKesari

ਇਸ ਮੌਕੇ ਮ੍ਰਿਤਕਾਂ ਦੀ ਪਹਿਛਾਣ ਜਸਵਿੰਦਰ ਸਿੰਘ (30) ਤੇ ਗਗਨ ਸਿੰਘ (26) ਵਜੋਂ ਹੋਈ ਹੈ ਅਤੇ ਅਰਜਨ ਸਿੰਘ ਠਾਕੁਰ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਸ ਦਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਗਗਨ ਸਿੰਘ ਆਪਣੇ ਮਗਰ ਪਤਨੀ ਇੱਕ ਛੋਟੀ ਬੇਟੀ ਛੱਡ ਗਿਆ ਹੈ। ਇਸ ਖਬਰ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS