'PM ਮੋਦੀ ਦੀ ਦੋਸਤੀ ਦਾ ਖ਼ਾਮਿਆਜਾ ਭੁਗਤ ਰਿਹੈ ਦੇਸ਼', ਟਰੰਪ ਦੇ ਟੈਰਿਫ ਐਲਾਨ ਮਗਰੋ BJP 'ਤੇ ਵਰ੍ਹੀ ਕਾਂਗਰਸ

'PM ਮੋਦੀ ਦੀ ਦੋਸਤੀ ਦਾ ਖ਼ਾਮਿਆਜਾ ਭੁਗਤ ਰਿਹੈ ਦੇਸ਼', ਟਰੰਪ ਦੇ ਟੈਰਿਫ ਐਲਾਨ ਮਗਰੋ BJP 'ਤੇ ਵਰ੍ਹੀ ਕਾਂਗਰਸ

ਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਟੈਰਿਫ ਦੇ ਨਾਲ ਹੀ ਭਾਰਤ ਦੀ ਦੋਸਤੀ ਅਤੇ ਰੂਸ ਦਾ ਵੀ ਜ਼ਿਕਰ ਕੀਤਾ। ਟਰੰਪ ਦੇ ਐਲਾਨ ਦੇ ਨਾਲ ਹੀ ਦੇਸ਼ 'ਚ ਸਿਆਸੀ ਘਮਾਸਾਨ ਵੀ ਮਚ ਗਿਆ ਹੈ ਅਤੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

ਕਾਂਗਰਸ ਵਲੋਂ ਕੀਤੀ ਗਈ ਪੋਸਟ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਭਾਰਤ 'ਤੇ 25 ਫੀਸਦੀ ਟੈਰਿਫ ਠੋਕ ਦਿੱਤਾ ਹੈ, ਨਾਲ ਹੀ ਪੈਨਲਟੀ ਵੀ ਲਗਾ ਦਿੱਤੀ, ਨਰਿੰਦਰ ਮੋਦੀ ਦੀ 'ਦੋਸਤੀ' ਦਾ ਖਾਮਿਆਜਾ ਦੇਸ਼ ਭੁਗਤ ਰਿਹਾ ਹੈ। ਮੋਦੀ ਨੇ ਟਰੰਪ ਦਾ ਪ੍ਰਚਾਰ ਕੀਤਾ, ਫੋਟੋਆਂ ਖਿਚਵਾਕੇ ਸੋਸ਼ਲ ਮੀਡੀਆ 'ਚ ਟ੍ਰੈਂਡ ਕਰਾਇਆ। ਅਖੀਰ 'ਚ ਟਰੰਪ ਨੇ ਭਾਰਤ 'ਤੇ ਟੈਰਿਫ ਠੋਕ ਦਿੱਤਾ। ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ।

ਟਰੰਪ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 

ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ਯਾਦ ਰੱਖੋ, ਭਾਰਤ ਸਾਡਾ ਦੋਸਤ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਉਸ ਨਾਲ ਘੱਟ ਵਪਾਰ ਕੀਤਾ ਹੈ। ਇਹ ਇਸ ਲਈ ਹੈ ਕਿਉਂਕਿ ਇਸਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਵੱਧ ਹਨ ਅਤੇ ਭਾਰਤ ਵਿੱਚ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਸਖ਼ਤ ਵਪਾਰਕ ਰੁਕਾਵਟਾਂ ਹਨ। ਨਾਲ ਹੀ ਭਾਰਤ ਨੇ ਹਮੇਸ਼ਾ ਆਪਣੇ ਜ਼ਿਆਦਾਤਰ ਫੌਜੀ ਉਪਕਰਣ ਰੂਸ ਤੋਂ ਖਰੀਦੇ ਹਨ। ਇਹ ਚੀਨ ਦੇ ਨਾਲ ਰੂਸ ਦਾ ਸਭ ਤੋਂ ਵੱਡਾ ਊਰਜਾ ਖਰੀਦਦਾਰ ਹੈ, ਅਜਿਹੇ ਸਮੇਂ ਵਿੱਚ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਬੰਦ ਕਰੇ... ਸਭ ਠੀਕ ਨਹੀਂ ਹੈ। ਇਸ ਲਈ ਭਾਰਤ ਨੂੰ 1 ਅਗਸਤ ਤੋਂ 25 ਫੀਸਦੀ ਟੈਰਿਫ ਅਤੇ ਇਨ੍ਹਾਂ ਸਭ ਲਈ ਜੁਰਮਾਨਾ ਦੇਣਾ ਪਵੇਗਾ।

Credit : www.jagbani.com

  • TODAY TOP NEWS