ਘੱਟ ਕੀਮਤ 'ਚ ਦਮਦਾਰ ਕੈਮਰਾ ਤੇ ਪਾਵਰਫੁਲ ਬੈਟਰੀ ਨਾਲ ਧੂਮ ਮਚਾਉਣ ਆ ਗਿਆ ਇਹ ਧਾਕੜ ਫੋਨ

ਘੱਟ ਕੀਮਤ 'ਚ ਦਮਦਾਰ ਕੈਮਰਾ ਤੇ ਪਾਵਰਫੁਲ ਬੈਟਰੀ ਨਾਲ ਧੂਮ ਮਚਾਉਣ ਆ ਗਿਆ ਇਹ ਧਾਕੜ ਫੋਨ

ਗੈਜੇਟ ਡੈਸਕ- ਮੋਟੋਰੋਲਾ ਨੇ ਭਾਰਤੀ ਬਾਜ਼ਾਰ 'ਚ 20 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਨਵਾਂ 5ਜੀ ਸਮਾਰਟਫੋਨ Moto G86 Power 5G ਲਾਂਚ ਕਰ ਦਿੱਤਾ ਹੈ। ਇਹ ਫੋਨ ਕਈ ਦਮਦਾਰ ਫੀਚਰਜ਼ ਦੇ ਨਾਲ ਆਉਂਦਾ ਹੈ, ਜਿਸ ਵਿਚ 6720mAh ਦੀ ਪਾਵਰਫੁਲ ਬੈਟਰੀ, ਮੀਡੀਆਟੈੱਕ ਡਾਈਮੈਂਸਿਟੀ ਪ੍ਰੋਸੈਸਰ, ਡਿਊਲ ਸਟੀਰੀਓ ਸਪੀਕਰ, ਹਾਈ-ਰੈਜ਼ੋਲਿਊਸ਼ਨ ਆਡੀਓ ਸਰਟੀਫਿਕੇਸ਼ਨ ਅਤੇ HDR10+ ਸਪੋਰਟ ਸ਼ਾਮਲ ਹੈ। ਇਹ ਫੋਨ ਉਨ੍ਹਾਂ ਗਾਹਕਾਂ ਲਈ ਖਾਸ ਹੈ ਜੋ ਘੱਟ ਬਜਟ 'ਚ ਪਾਵਰਫੁਲ ਪਰਫਾਰਮੈਂਸ ਅਤੇ ਲੰਬੀ ਬੈਟਰੀ ਲਾਈਫ ਦੀ ਤਲਾਸ਼ ਕਰ ਰਹੇ ਹਨ। 

ਕੀਮਤ

ਕੀਮਤ ਦੀ ਗੱਲ ਕਰੀਏ ਤਾਂ Moto G86 Power 5G ਦੇ 8GB ਰੈਮ ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਹੈ, ਜਦੋਂਕਿ 8GB ਰੈਮ ਅਤੇ 256GB ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਵਿਕਰੀ 6 ਅਗਸਤ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ। 

Moto G86 Power 5G ਦੇ ਫੀਚਰਜ਼

ਫੋਨ 'ਚ 6.7 ਇੰਚ ਦੀ ਸੁਪਰ ਐੱਚ.ਡੀ. ਐਮੋਲੇਡ ਸਕਰੀਨ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 4500 ਨਿਟਸ ਤਕ ਪੀਕ ਬ੍ਰਾਈਟਨੈੱਸ ਸਪੋਰਟ ਕਰਦੀ ਹੈ। ਡਿਸਪਲੇਅ ਦੀ ਸੁਰੱਖਿਆ ਲਈ ਇਸ ਵਿਚ ਗੋਰਿਲਾ ਗਲਾਸ 7i ਦਾ ਪ੍ਰੋਟੈਕਸ਼ਨ ਮਿਲਦਾ ਹੈ। 

ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 7400 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਤੇਜ਼ ਅਤੇ ਸਮੂਦ ਪਰਫਾਰਮੈਂਸ ਦਿੰਦਾ ਹੈ। ਫੋਨ 'ਚ 8GB ਰੈਮ ਅਤੇ 256GB ਤਕ ਸਟੋਰੇਜ ਮਿਲਦੀ ਹੈ, ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 1TB ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 50 ਮੈਗਾਪਿਕਸਲ ਦਾ Sony LYT 600 ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ, ਜਿਸ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਵੀ ਮੌਜੂਦਾ ਹੈ। ਫਰੰਟ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਫੋਨ ਨੂੰ ਪਾਵਰ ਦੇਣ ਲਈ 6720mAh ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਟਰਬੋਪਾਵਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਨਾਲ ਯੂਜ਼ਰਜ਼ ਨੂੰ ਲੰਬਾ ਬੈਕਅਪ ਅਤੇ ਤੇਜ਼ੀ ਨਾਲ ਚਾਰਜਿੰਗ ਦਾ ਫਾਇਦਾ ਮਿਲਦਾ ਹੈ। 

ਕੁਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ ਵਰਜ਼ਨ 5.4, ਵਾਈ-ਫਾਈ 6, 5G ਸਪੋਰਟ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ GPS ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। ਨਾਲ ਹੀ, ਸੁਰੱਖਿਆ ਲਈ ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। 

Credit : www.jagbani.com

  • TODAY TOP NEWS