ਵੈਭਵ ਸੂਰਿਆਵੰਸ਼ੀ ਨੂੰ ਮਿਲਿਆ ਵੱਡਾ ਮੌਕਾ, BCCI ਨੇ ਆਸਟ੍ਰੇਲੀਆ ਦੌਰੇ ਲਈ ਕੀਤਾ ਭਾਰਤੀ ਟੀਮ ਦਾ ਐਲਾਨ

ਵੈਭਵ ਸੂਰਿਆਵੰਸ਼ੀ ਨੂੰ ਮਿਲਿਆ ਵੱਡਾ ਮੌਕਾ, BCCI ਨੇ ਆਸਟ੍ਰੇਲੀਆ ਦੌਰੇ ਲਈ ਕੀਤਾ ਭਾਰਤੀ ਟੀਮ ਦਾ ਐਲਾਨ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਸਟ੍ਰੇਲੀਆ ਦੌਰੇ ਲਈ ਭਾਰਤ ਦੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ। ਇਹ ਦੌਰਾ ਸਤੰਬਰ 2025 ਵਿੱਚ ਹੋਵੇਗਾ, ਜਿਸ ਵਿੱਚ ਭਾਰਤ ਦੀ ਯੁਵਾ ਟੀਮ ਆਸਟ੍ਰੇਲੀਆ ਅੰਡਰ-19 ਵਿਰੁੱਧ ਤਿੰਨ ਵਨਡੇ ਅਤੇ ਦੋ ਚਾਰ-ਦਿਨਾ ਮੈਚ ਖੇਡੇਗੀ। ਇਹ ਲੜੀ ਨੌਜਵਾਨ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਵਧੀਆ ਮੌਕਾ ਹੋਵੇਗੀ। ਹਾਲ ਹੀ ਵਿੱਚ ਭਾਰਤ ਦੀ ਅੰਡਰ-19 ਟੀਮ ਨੇ ਇੰਗਲੈਂਡ ਦਾ ਦੌਰਾ ਵੀ ਕੀਤਾ ਸੀ, ਜਿੱਥੇ ਇਸਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।

ਆਸਟ੍ਰੇਲੀਆ ਜਾਣਗੇ ਵੈਭਵ ਸੂਰਿਆਵੰਸ਼ੀ 
ਜੂਨੀਅਰ ਕ੍ਰਿਕਟ ਕਮੇਟੀ ਨੇ ਆਯੁਸ਼ ਮਹਾਤਰੇ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ, ਜਦੋਂਕਿ ਵਿਹਾਨ ਮਲਹੋਤਰਾ ਉਪ ਕਪਤਾਨ ਹੋਣਗੇ। ਇਨ੍ਹਾਂ ਤੋਂ ਇਲਾਵਾ 14 ਸਾਲਾ ਵਿਸਫੋਟਕ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਵੈਭਵ ਸੂਰਿਆਵੰਸ਼ੀ ਨੇ ਹਾਲ ਹੀ ਵਿੱਚ ਇੰਗਲੈਂਡ ਦੌਰੇ 'ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਉਹ ਆਸਟ੍ਰੇਲੀਆ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਇਸ ਦੇ ਨਾਲ ਹੀ ਰਾਹੁਲ ਕੁਮਾਰ, ਅਭਿਗਿਆਨ ਕੁੰਡੂ, ਆਰਐੱਸ ਅੰਬਰੀਸ਼ ਅਤੇ ਕਨਿਸ਼ਕ ਚੌਹਾਨ ਵਰਗੇ ਨੌਜਵਾਨ ਖਿਡਾਰੀ ਵੀ ਇਸ ਦੌਰੇ ਦਾ ਹਿੱਸਾ ਹੋਣਗੇ।

ਆਸਟ੍ਰੇਲੀਆ ਦੌਰੇ ਲਈ ਭਾਰਤੀ ਅੰਡਰ-19 ਟੀਮ
ਆਯੁਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ (ਉਪ ਕਪਤਾਨ), ਵੈਭਵ ਸੂਰਿਆਵੰਸ਼ੀ, ਵੇਦਾਂਤ ਤ੍ਰਿਵੇਦੀ, ਰਾਹੁਲ ਕੁਮਾਰ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਕਨਿਸ਼ਕ ਚੌਹਾਨ, ਨਮਨ ਪੁਸ਼ਪਕ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ, ਅਨਮੋਲਜੀਤ ਸਿੰਘ, ਖਿਲਨ ਪਟੇਲ, ਊਧਵ ਮੋਹਨ, ਅਮਨ ਚੌਹਾਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS