ਰਾਤ ਨੂੰ ਪਨੀਰ ਖਾਣ ਨਾਲ ਆ ਸਕਦੈ ਡਰਾਉਣੇ ਸੁਫ਼ਨੇ! ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ

ਰਾਤ ਨੂੰ ਪਨੀਰ ਖਾਣ ਨਾਲ ਆ ਸਕਦੈ ਡਰਾਉਣੇ ਸੁਫ਼ਨੇ! ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ

ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਰਾਤ ਦੇ ਸਮੇਂ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰਾਤ ਨੂੰ ਸੁਆਦ-ਸੁਆਦ ਵਿਚ ਪਨੀਰ ਖਾ ਕੇ ਸ਼ਾਂਤੀ ਨਾਲ ਸੌਂ ਜਾਂਦੇ ਹੋ ਇਹ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਜੀ ਹਾਂ, ਪਨੀਰ ਖਾਣ ਤੋਂ ਬਾਅਦ ਡੂੰਘੀ ਨੀਂਦ 'ਤੇ ਅਜੀਬ ਅਤੇ ਡਰਾਉਣੇ ਸੁਫ਼ਨੇ ਆ ਸਕਦੇ ਹਨ, ਜਿਸ ਨਾਲ ਤੁਸੀਂ ਪਰੇਸ਼ਾਨ ਹੋਵੋਗੇ। ਤੁਹਾਨੂੰ ਕਦੇ ਉਚਾਈ ਤੋਂ ਡਿੱਗਣਾ, ਕਦੇ ਕੋਈ ਤੁਹਾਡਾ ਪਿੱਛਾ ਕਰਦਾ ਜਾਂ ਕਦੇ-ਕਦੇ ਚਾਰੇ ਪਾਸੇ ਹਨੇਰਾ ਆਦਿ ਵਰਗੇ ਸੁਫ਼ਨੇ ਤੁਹਾਡੀ ਨੀਂਦ ਨੂੰ ਹਰਾਮ ਕਰ ਸਕਦੇ ਹਨ। 

ਪੜ੍ਹੋ ਇਹ ਵੀ -  2, 3, 4, 5, 6, 7 ਅਗਸਤ ਨੂੰ ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਕੀ ਕਹਿੰਦੀ ਹੈ ਰਿਸਰਚ?
ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ 1,000 ਤੋਂ ਵੱਧ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ਦੀਆਂ ਸੌਣ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਜੋ ਵਿਦਿਆਰਥੀ ਸੌਣ ਤੋਂ ਪਹਿਲਾਂ ਪਨੀਰ ਜਾਂ ਹੋਰ ਡੇਅਰੀ ਉਤਪਾਦਾਂ ਦਾ ਸੇਵਨ ਕਰਦੇ ਸਨ, ਉਨ੍ਹਾਂ ਵਿੱਚ ਡਰਾਉਣੇ ਅਤੇ ਬੇਚੈਨ ਕਰ ਦੇਣ ਵਾਲੇ ਸੁਫ਼ਨੇ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਸੀ। ਦਰਅਸਲ, ਨਵੀਂ ਖੋਜ ਨੇ ਬੁਰੇ ਸੁਫ਼ਨੇ ਅਤੇ ਡੇਅਰੀ ਉਤਪਾਦਾਂ ਵਿਚਕਾਰ ਇੱਕ ਹੈਰਾਨੀਜਨਕ ਖ਼ਤਰਨਾਕ ਸਬੰਧ ਦਾ ਖੁਲਾਸਾ ਕੀਤਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਲੈਕਟੋਜ਼ ਅਸਹਿਣਸ਼ੀਲਤਾ (lactose intolerance) ਤੋਂ ਪੀੜਤ ਹਨ।

ਪੜ੍ਹੋ ਇਹ ਵੀ - ਕਿਸਾਨਾਂ ਲਈ ਵੱਡੀ ਖ਼ਬਰ : ਅੱਜ ਖਾਤਿਆਂ 'ਚ ਆਉਣਗੇ 20ਵੀਂ ਕਿਸ਼ਤ ਦੇ 2-2 ਹਜ਼ਾਰ ਰੁਪਏ

ਕਿਉਂ ਆਉਂਦੇ ਹਨ ਬੁਰੇ ਸੁਫ਼ਨੇ?
ਪਨੀਰ ਇੱਕ ਡੇਅਰੀ ਉਤਪਾਦ ਹੈ, ਜਿਸ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਵਿੱਚ ਟ੍ਰਿਪਟੋਫੈਨ ਨਾਮਕ ਇੱਕ ਅਮੀਨੋ ਐਸਿਡ ਵੀ ਹੁੰਦਾ ਹੈ, ਜੋ ਸਰੀਰ ਵਿੱਚ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ। ਇਹ ਦੋਵੇਂ ਹਾਰਮੋਨ ਸਾਡੀ ਨੀਂਦ ਅਤੇ ਮੂਡ ਨੂੰ ਨਿਯੰਤਰਿਤ ਕਰਦੇ ਹਨ। ਟ੍ਰਿਪਟੋਫੈਨ ਨੂੰ ਆਮ ਤੌਰ 'ਤੇ ਨੀਂਦ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜਦੋਂ ਇਸ ਦੇ ਨਾਲ ਵੱਡੀ ਮਾਤਰਾ ਵਿੱਚ ਚਰਬੀ ਅਤੇ ਪ੍ਰੋਟੀਨ ਹੁੰਦਾ ਹੈ, ਤਾਂ ਇਹ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ। ਹੌਲੀ ਪਾਚਨ ਸਰੀਰ ਨੂੰ ਰਾਤ ਭਰ ਕੰਮ ਕਰਨ ਲਈ ਮਜਬੂਰ ਕਰਦਾ ਹੈ, ਜਿਸ ਨਾਲ ਨੀਂਦ ਵਿੱਚ ਵਿਘਨ ਪੈ ਸਕਦਾ ਹੈ ਅਤੇ ਬੁਰੇ ਸੁਫ਼ਨੇ ਆ ਸਕਦੇ ਹਨ।

ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ

ਕੀ ਸਾਰਿਆਂ 'ਤੇ ਹੁੰਦੈ ਇਸ ਦਾ ਅਸਰ?
ਇਹ ਜ਼ਰੂਰੀ ਨਹੀਂ ਕਿ ਪਨੀਰ ਖਾਣ ਤੋਂ ਬਾਅਦ ਹਰ ਕਿਸੇ ਨੂੰ ਬੁਰੇ ਸੁਫ਼ਨੇ ਆਉਣ। ਇਸਦਾ ਪ੍ਰਭਾਵ ਪੂਰੀ ਤਰ੍ਹਾਂ ਵਿਅਕਤੀ ਦੀ ਪਾਚਨ ਸ਼ਕਤੀ, ਸੌਣ ਦੀਆਂ ਆਦਤਾਂ ਅਤੇ ਮਾਨਸਿਕ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਅਕਸਰ ਰਾਤ ਨੂੰ ਪਨੀਰ ਖਾਂ ਕੇ ਸੌਂਦੇ ਹੋ ਅਤੇ ਤੁਹਾਨੂੰ ਡਰਾਉਣੇ ਸੁਫ਼ਨੇ ਆਉਂਦੇ ਹਨ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਇਸ ਆਦਤ ਤੋਂ ਖੁਸ਼ ਨਹੀਂ ਹੈ ਅਤੇ ਤੁਹਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS