ਪਟਿਆਲਾ- ਪਟਿਆਲਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਲਕਾ ਸਨੌਰ ਦੇ ਅਧੀਨ ਆਉਂਦੇ ਖਾਲਸਾ ਕਾਲੋਨੀ ਵਿਚ ਇਕ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਰਾਧਿਕਾ (30) ਵਜੋਂ ਹੋਈ ਹੈ। ਮ੍ਰਿਤਕ ਰਾਧਿਕਾ ਦੋ ਬੱਚਿਆਂ ਦੀ ਮਾਂ ਸੀ। ਉਸ ਦੀ ਇਕ 2 ਸਾਲ ਦੀ ਕੁੜੀ ਅਤੇ 9 ਮਹੀਨਿਆਂ ਦਾ ਇਕ ਬੇਟਾ ਹੈ। ਘਟਨਾ ਦੀ ਸੂਚਨਾ ਪਾ ਕੇ ਸਨੌਰ ਥਾਣੇ ਦੀ ਪੁਲਸ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਧਿਕਾ ਦਾ ਪਤੀ ਮੋਬਾਇਲ ਦੀ ਦੁਕਾਨ 'ਤੇ ਕੰਮ ਕਰਦਾ ਹੈ। ਇਕ ਸਾਲ ਪਹਿਲਾਂ ਹੀ ਪਰਿਵਾਰ ਇਸ ਕਾਲੋਨੀ ਵਿੱਚ ਵੱਸਿਆ ਸੀ। ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਵੇਲੇ ਉਸ ਦਾ ਸੁਹਰਾ ਘਰ ਵਿਚ ਮੌਜੂਦ ਸੀ, ਜਿਹੜਾ ਰਾਸ਼ਨ ਦੀ ਦੁਕਾਨ 'ਤੇ ਰਾਸ਼ਨ ਲੈਣ ਲਈ ਗਿਆ ਸੀ ਤਾਂ ਪਿੱਛੋਂ ਕਿਸੇ ਵਿਅਕਤੀ ਨੇ ਰਾਧਿਕਾ ਦਾ ਕਤਲ ਕਰ ਦਿੱਤਾ। ਫਿਲਹਾਲ ਪਰਿਵਾਰ ਇਸ ਵੇਲੇ ਵੱਡੇ ਸਦਮੇ ਦੇ ਵਿੱਚ ਹੈ ਅਤੇ ਕੁਝ ਵੀ ਬੋਲਣ ਦੀ ਹਾਲਤ ਵਿਚ ਨਹੀਂ ਹੈ।
ਜਾਣਕਾਰੀ ਅਨੁਸਾਰ ਕਤਲ ਸਮੇਂ 9 ਮਹੀਨੇ ਦਾ ਬੱਚਾ ਵੀ ਨਾਲ ਸੀ, ਜਿਸ 'ਤੇ ਖ਼ੂਨ ਦੇ ਨਿਸ਼ਾਨ ਵਿਖਾਈ ਦਿੱਤੇ। ਮੌਕੇ ’ਤੇ ਫੋਰੈਂਸਿੰਗ ਲੈਬ ਦੀ ਟੀਮ ਵੀ ਪਹੁੰਚੀ। ਇਸ ਦੌਰਾਨ ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ, ਐੱਸ. ਐੱਚ. ਓ. ਸਨੌਰ ਕੁਲਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਆਖਿਆ ਕਿ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਨੌਰ ਪੁਲਸ ਨੂੰ ਕਈ ਸੁਰਾਗ ਵੀ ਮਿਲ ਚੁੱਕੇ ਹਨ, ਜਿਨ੍ਹਾਂ ਰਾਹੀਂ ਜਲਦੀ ਹੀ ਦੋਸ਼ੀ ਤੱਕ ਪਹੁੰਚਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com