US ਅਤੇ UK ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

US ਅਤੇ UK ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਕਰਾਚੀ (ਏਐਨਆਈ): ਪਾਕਿਸਤਾਨ ਵਿਚ ਅੱਤਵਾਦ ਦੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਅਤੇ ਯੂ.ਕੇ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਤ ਕਰਾਚੀ ਵਿੱਚ ਸਥਿਤ ਅਮਰੀਕੀ ਕੌਂਸਲੇਟ ਨੇ ਆਪਣੇ ਡਿਪਲੋਮੈਟਿਕ ਸਟਾਫ ਅਤੇ ਸ਼ਹਿਰ 'ਚ ਰਹਿਣ ਵਾਲੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

PunjabKesari

ਅਮਰੀਕੀ ਕੌਂਸਲੇਟ ਦੇ ਬੁਲਾਰੇ ਨੇ ਕਿਹਾ ਕਿ ਨਾਗਰਿਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਅਤੇ ਬੇਲੋੜੀ ਯਾਤਰਾਵਾਂ ਕਰਨ ਤੋਂ ਬਚਣਾ ਚਾਹੀਦਾ ਹੈ। ਇਕ ਸੁਰੱਖਿਆ ਚੇਤਾਵਨੀ ਵਿਚ ਕਿਹਾ ਗਿਆ ਹੈ,"ਕਰਾਚੀ ਸਥਿਤ ਅਮਰੀਕੀ ਕੌਂਸਲੇਟ ਜਨਰਲ ਨੂੰ ਕਰਾਚੀ ਦੇ ਉੱਚ-ਪੱਧਰੀ ਹੋਟਲਾਂ 'ਤੇ ਖਤਰੇ ਦੀ ਰਿਪੋਰਟ ਮਿਲੀ ਹੈ। ਅਜਿਹੇ ਖਤਰੇ ਦੇ ਮੱਦੇਨਜ਼ਰ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਜਨਰਲ ਨੇ ਇਨ੍ਹਾਂ ਹੋਟਲਾਂ ਵਿੱਚ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਦੌਰੇ ਨੂੰ ਅਸਥਾਈ ਤੌਰ 'ਤੇ ਸੀਮਤ ਕਰ ਦਿੱਤਾ ਹੈ। ਨਾਲ ਹੀ ਸੈਲਾਨੀ ਆਕਰਸ਼ਣਾਂ, ਹੋਟਲਾਂ, ਬਾਜ਼ਾਰਾਂ, ਸ਼ਾਪਿੰਗ ਮਾਲਾਂ ਅਤੇ ਰੈਸਟੋਰੈਂਟਾਂ ਵਰਗੇ ਖੇਤਰਾਂ ਨੂੰ ਅਮਰੀਕੀ ਸਰਕਾਰੀ ਕਰਮਚਾਰੀਆਂ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ।" ਇਸਨੇ ਆਪਣੇ ਨਾਗਰਿਕਾਂ ਨੂੰ ਭੀੜ ਤੋਂ ਬਚਣ, ਘੱਟ ਪ੍ਰੋਫਾਈਲ ਰੱਖਣ ਅਤੇ ਆਲੇ ਦੁਆਲੇ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅੱਤਵਾਦੀ! 7 ਸਾਲ ਦੇ ਜਵਾਕ ਖ਼ਿਲਾਫ਼ ਦਰਜ ਹੋ ਗਈ FIR, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਯੂ.ਕੇ ਨੇ ਜਾਰੀ ਕੀਤੀ ਐਡਵਾਇਜ਼ਰੀ

ਇਸ ਦੌਰਾਨ ਯੂ.ਕੇ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਗਲੋਬਲ ਪੱਧਰ 'ਤੇ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਯੂ.ਕੇ ਦੇ ਹਿੱਤਾਂ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਨ੍ਹਾਂ ਵਿਚ ਅਜਿਹੇ ਸਮੂਹ ਅਤੇ ਵਿਅਕਤੀ ਵੀ ਸ਼ਾਮਲ ਹਨ ਜੋ ਯੂ.ਕੇ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਨਿਸ਼ਾਨਾ ਮੰਨਦੇ ਹਨ। ਇਸ ਲਈ ਹਰ ਸਮੇਂ ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹੋ। ਯੂ,ਕੇ ਦੀ ਵਿਦੇਸ਼ ਯਾਤਰਾ ਸਲਾਹ ਵਿੱਚ ਕਿਹਾ ਗਿਆ ਹੈ,"ਪਾਕਿਸਤਾਨ ਵਿੱਚ ਕੰਮ ਕਰ ਰਹੇ ਅੱਤਵਾਦੀ ਸਮੂਹਾਂ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ), ਬਲੋਚਿਸਤਾਨ ਵੱਖਵਾਦੀ, ਇਸਲਾਮਿਕ ਸਟੇਟ ਖੋਰਾਸਨ ਪ੍ਰਾਂਤ (ਆਈਐਸਕੇਪੀ), ਅਲ-ਕਾਇਦਾ" ਸ਼ਾਮਲ ਹਨ।


 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS