ਤੇਜ਼ਧਾਰ ਹਥਿਆਰਾਂ ਨਾਲ ਵੱਢ'ਤਾ ਨੌਜਵਾਨ, ਕਰ'ਤੇ ਟੋਟੇ-ਟੋਟੇ

ਤੇਜ਼ਧਾਰ ਹਥਿਆਰਾਂ ਨਾਲ ਵੱਢ'ਤਾ ਨੌਜਵਾਨ, ਕਰ'ਤੇ ਟੋਟੇ-ਟੋਟੇ

ਅੰਮ੍ਰਿਤਸਰ,- ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ’ਚ ਅੱਜ ਸ਼ਾਮ 4 ਵਜੇ ਦੇ ਕਰੀਬ ਵਿੱਕੀ ਨਾਂ ਦੇ ਇਕ ਨੌਜਵਾਨ ਦਾ ਉਸਦੇ ਗੁਆਂਢੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮਾਂ ਦਾ ਕਹਿਣਾ ਹੈ ਕਿ ਵਿੱਕੀ ਨੇ ਉਨ੍ਹਾਂ ਦੀ ਧੀ ਨਾਲ ਛੇੜਛਾੜ ਕੀਤੀ ਸੀ, ਜਦਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਮੁਲਜ਼ਮਾਂ ਨਾਲ ਪੈਸੇ ਦਾ ਲੈਣ-ਦੇਣ ਸੀ ਅਤੇ ਉਹ ਆਪਣੇ ਪੈਸੇ ਮੰਗਣ ਗਿਆ ਸੀ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਵਿੱਕੀ ਵੀ ਮੁਲਜ਼ਮ ਪਰਿਵਾਰ ਨਾਲ ਆਪਣੀ ਕਾਰ ’ਚ ਮਾਤਾ ਵੈਸ਼ਨੋ ਦੇਵੀ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਸਲਾਮਾਬਾਦ ਪੁਲਸ ਸਟੇਸ਼ਨ ਦੇ ਇੰਚਾਰਜ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਕਤਲ ’ਚ ਸ਼ਾਮਲ ਗੋਲੂ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਗੁਆਂਢੀਆਂ ਨੇ ਘਰ ਬੁਲਾਇਆ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਸਮਾਗਮ ਚੱਲ ਰਿਹਾ ਸੀ, ਜਿੱਥੇ ਡੀ.ਜੇ. ਲੱਗਾ ਹੋਇਆ ਸੀ। ਉਸਦੇ ਪੁੱਤਰ ਨੇ ਮਦਦ ਲਈ ਰੌਲਾ ਪਾਇਆ ਪਰ ਡੀ. ਜੇ. ਕਾਰਨ ਉਸਦੇ ਪੁੱਤਰ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਅਤੇ ਗੁਆਂਢੀਆਂ ਨੇ ਇਸਦਾ ਫਾਇਦਾ ਉਠਾਉਂਦੇ ਹੋਏ ਉਸਦੀ ਹੱਤਿਆ ਕਰ ਦਿੱਤੀ। ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Credit : www.jagbani.com

  • TODAY TOP NEWS