Punjab : ਵਾਹਨਾਂ ਨੂੰ ਲੈ ਕੇ ਲੱਗ ਗਈ ਸਖ਼ਤ ਪਾਬੰਦੀ, ਸਵੇਰ ਤੋਂ ਸ਼ਾਮ ਤੱਕ ਹੁਣ...

Punjab : ਵਾਹਨਾਂ ਨੂੰ ਲੈ ਕੇ ਲੱਗ ਗਈ ਸਖ਼ਤ ਪਾਬੰਦੀ, ਸਵੇਰ ਤੋਂ ਸ਼ਾਮ ਤੱਕ ਹੁਣ...

ਮੋਹਾਲੀ : ਸੁਚਾਰੂ ਆਵਾਜਾਈ, ਹਾਦਸਿਆਂ ਨੂੰ ਰੋਕਣ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਏਅਰਪੋਰਟ ਰੋਡ (ਪੀ. ਆਰ. 7) ’ਤੇ ਸੈਕਟਰ-66/82 ਜੰਕਸ਼ਨ ਤੋਂ ਏਅਰਪੋਰਟ ਗੋਲ ਚੱਕਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਹੈ। ਸਵੇਰੇ 8 ਵਜੇ ਤੋਂ 11 ਅਤੇ ਸ਼ਾਮ 5 ਤੋਂ 8 ਵਜੇ ਤੱਕ ਇਸ ਰਸਤੇ ’ਤੇ ਭਾਰੀ ਵਾਹਨ ਨਹੀਂ ਚੱਲਣਗੇ। ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਅਨੁਸਾਰ ਪੀਕ ਆਵਰਜ਼ ਦੌਰਾਨ ਭਾਰੀ ਜਾਮ ਕਾਰਨ ਵਾਹਨ ਚਾਲਕਾ ਨੂੰ ਅਸੁਵਿਧਾ ਹੁੰਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਮੋਹਾਲੀ, ਚੰਡੀਗੜ੍ਹ ਤੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਪ੍ਰਮੁੱਖ ਲਿੰਕ ਹੋਣ ਕਰ ਕੇ ਰੋਜ਼ਾਨਾ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ’ਚ ਦਫ਼ਤਰ ਜਾਣ ਵਾਲੇ, ਸਕੂਲ ਬੱਸਾਂ ਅਤੇ ਜਨਤਕ ਆਵਾਜਾਈ ਸ਼ਾਮਲ ਹੈ। ਸੁਰੱਖਿਅਤ ਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਹੁਕਮ 4 ਅਗਸਤ ਤੋਂ ਲਾਗੂ ਹੋਣਗੇ। ਭਾਰੀ ਵਾਹਨਾਂ ’ਚ ਟਰੱਕ, ਮਲਟੀ-ਐਕਸਲ ਮਾਲ ਕੈਰੀਅਰ ਤੇ ਨਿਰਮਾਣ (ਉਸਾਰੀ) ਉਪਕਰਣ ਟਰਾਂਸਪੋਰਟਰ ਸ਼ਾਮਲ ਹੋਣਗੇ।

ਹਾਲਾਂਕਿ ਐਮਰਜੈਂਸੀ ਵਾਹਨਾਂ (ਐਂਬੂਲੈਂਸਾਂ, ਫਾਇਰ ਟੈਂਡਰ, ਪੁਲਸ ਤੇ ਆਫ਼ਤ ਪ੍ਰਤੀਕਿਰਿਆ ਵਾਹਨ), ਜ਼ਰੂਰੀ ਵਸਤੂਆਂ (ਦੁੱਧ, ਪਾਣੀ, ਮੈਡੀਕਲ ਸਪਲਾਈ) ਦੀ ਢੋਆ-ਢੁਆਈ ਵਾਲੇ ਵਾਹਨਾਂ, ਸਰਕਾਰੀ ਤੇ ਨਗਰ ਨਿਗਮ ਦੇ ਜਨਤਕ ਡਿਊਟੀ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸੀਨੀਅਰ ਸੁਪਰੀਡੈਂਟ ਆਫ ਪੁਲਸ ਤੇ ਮੁੱਖ ਇੰਜੀਨੀਅਰ ਗਮਾਡਾ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਬੰਦੀਸ਼ੁਦਾ ਰੂਟ ’ਤੇ ਢੁੱਕਵੇਂ ਸੰਕੇਤਾਂ ਰਾਹੀਂ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ। ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS