ਵੀਆਰਵੀ ਐਥਨੌਲ ਪਲਾਂਟ 'ਤੇ ਖੇਤੀਬਾੜੀ ਵਿਭਾਗ ਦਾ ਛਾਪਾ, ਯੂਰੀਆ ਖਾਦ ਦੇ 84 ਬੈਗ ਬਰਾਮਦ

ਵੀਆਰਵੀ ਐਥਨੌਲ ਪਲਾਂਟ 'ਤੇ ਖੇਤੀਬਾੜੀ ਵਿਭਾਗ ਦਾ ਛਾਪਾ, ਯੂਰੀਆ ਖਾਦ ਦੇ 84 ਬੈਗ ਬਰਾਮਦ

ਦੀਨਾਨਗਰ : ਸਾਉਣੀ ਦੇ ਚਾਲੂ ਸੀਜ਼ਨ ਦੌਰਾਨ ਸੂਬੇ ਅੰਦਰ ਪੈਦਾ ਹੋਈ ਯੂਰੀਆ ਖਾਦ ਦੀ ਭਾਰੀ ਕਿੱਲਤ ਦੌਰਾਨ ਜਿੱਥੇ ਕਿਸਾਨਾਂ ਨੂੰ ਅਪਣੀਆਂ ਫਸਲਾਂ ਲਈ ਇਕ-ਇਕ ਬੈਗ ਯੂਰੀਆ ਖਾਦ ਦਾ ਖਰੀਦਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਹੀ ਹੈ। ਉੱਥੇ ਹੀ ਅੱਜ ਖੇਤੀਬਾੜੀ ਵਿਭਾਗ ਨੇ ਦੀਨਾਨਗਰ ਨੇੜਲੇ ਪਿੰਡ ਚੱਕ ਅਲੀਆ ਸਥਿਤ ਐਥਨੋਲ ਪਲਾਂਟ ਵੀਆਰਵੀ ਹੋਸਪਿਟੈਲਿਟੀ ਵਿਖੇ ਛਾਪਾ ਮਾਰ ਕੇ ਪਲਾਂਟ ਦੇ ਅੰਦਰੋਂ ਖੇਤੀ ਖੇਤਰ ਲਈ ਇਸਤੇਮਾਲ ਹੋਣ ਵਾਲੀ ਯੂਰੀਆ ਖਾਦ ਦੇ 84 ਬੈਗ ਭਰੇ ਹੋਏ ਅਤੇ 200 ਦੇ ਕਰੀਬ ਖਾਲੀ ਬਰਾਮਦ ਕੀਤੇ ਹਨ। 

PunjabKesari

ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠਾ ਇਕ ਟੀਮ ਨੇ ਅਚਾਨਕ ਵੀਆਰਵੀ ਹੋਸਪਿਟੈਲਿਟੀ ਚੱਕ ਅਲੀਆ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਐੱਸ ਡੀ ਐੱਮ ਦੀਨਾਨਗਰ ਜਸਪਿੰਦਰ ਸਿੰਘ ਵੀ ਸ਼ਾਮਿਲ ਸਨ, ਉਨ੍ਹਾਂ ਵੱਲੋਂ ਐਥਨੌਲ ਪਲਾਂਟ ਦੇ ਅੰਦਰੋਂ ਖੇਤੀ ਖੇਤਰ ਲਈ ਵਰਤੀ ਜਾਣ ਵਾਲੀ ਯੂਰੀਆ ਖਾਦ ਦੇ 84 ਭਰੇ ਹੋਏ ਅਤੇ 200 ਵਰਤੇ ਗਏ ਬੈਗ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਰੀਬ ਦੋ ਘੰਟੇ ਚੱਲੀ ਕਾਰਵਾਈ ਮਗਰੋਂ ਜਾਣਕਾਰੀ ਦਿੰਦਿਆਂ ਮੁੱਖ ਜ਼ਿਲ੍ਹਾ ਖੇਤਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਲਾਂਟ ਵੱਲੋਂ ਖੇਤੀ ਸੈਕਟਰ ਲਈ ਇਸਤੇਮਾਲ ਕੀਤੀ ਜਾਣ ਵਾਲੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਮਗਰੋਂ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪਲਾਂਟ ਦੇ ਅੰਦਰ ਇਕ ਕੰਟੇਨਰ ਵਿੱਚ ਰੱਖੀ ਹੋਈ ਯੂਰੀਆ ਖਾਦ ਭਰੇ ਹੋਏ 84 ਬੈਗਾਂ ਦੇ ਇਲਾਵਾ 200 ਵਰਤੇ ਜਾ ਚੁੱਕੇ ਖਾਲੀ ਬੈਗ ਬਰਾਮਦ ਕੀਤੇ ਹਨ। 

PunjabKesari

ਉਨ੍ਹਾਂ ਦੱਸਿਆ ਕਿ ਪਲਾਂਟ ਦੇ ਅੰਦਰੋਂ ਯੂਰੀਆ ਖਾਦ ਦੀ ਬਰਾਮਦਗੀ ਮਗਰੋਂ ਉਕਤ ਯੂਰੀਆ ਖਾਦ ਦੇ ਸੈਂਪਲ ਇਕੱਤਰ ਕਰਕੇ ਕੰਟੇਨਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਬਰਾਮਦਗੀ ਦੇ ਸਬੰਧ ਵਿੱਚ ਪਲਾਂਟ ਦੇ ਖਿਲਾਫ ਐੱਫਆਈਆਰ ਵੀ ਦਰਜ ਕਰਵਾਈ ਜਾ ਰਹੀ ਹੈ ਅਤੇ ਜਾਂਚ ਨੂੰ ਹੋਰ ਅੱਗੇ ਵਧਾਉਂਦੇ ਹੋਏ ਪਲਾਂਟ ਨੂੰ ਖੇਤੀ ਸੈਕਟਰ ਦੀ ਵਰਤੋਂ ਵਾਲੀ ਯੂਰੀਆ ਖਾਦ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS