ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਜਗਰਾਤੇ ਦੌਰਾਨ ਹੋਇਆ ਸੀ ਹਮਲਾ

ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਜਗਰਾਤੇ ਦੌਰਾਨ ਹੋਇਆ ਸੀ ਹਮਲਾ

ਮਲਸੀਆਂ-ਪਿੰਡ ਕਾਂਗਣਾ ਵਿਖੇ ਜਗਰਾਤੇ ਮੌਕੇ ਇਕ ਨੌਜਵਾਨ ’ਤੇ ਰੰਜਿਸ਼ ਕਾਰਨ ਹੋਏ ਹਮਲੇ ’ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।  ਮ੍ਰਿਤਕ ਦੇ ਪਿਤਾ ਨਿਰਮਲ ਸਿੰਘ, ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਰਾਜ ਕੁਮਾਰ ਅਤੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਬੀਤੀ 28 ਜੁਲਾਈ ਨੂੰ ਸਾਲਾਨਾ ਜਗਰਾਤਾ ਪਿੰਡ ਦੇ ਸਟੇਡੀਅਮ ਵਿਚ ਚੱਲ ਰਿਹਾ ਸੀ, ਤੜਕੇ ਕਰੀਬ ਸਾਢੇ 5 ਵਜੇ ਕਰਨਦੀਪ ਉਰਫ਼ ਨੰਦੂ (19) ਵੀ ਜਾਗਰਣ ’ਚ ਮੌਜੂਦ ਸੀ, ਜਿੱਥੇ ਪਿੰਡ ਦੇ ਨੌਜਵਾਨਾਂ ਅਭਿਸ਼ੇਕ ਘਰੂ ਉਰਫ਼ ਅਭੀ ਉਰਫ਼ ਕੀੜਾ ਪੁੱਤਰ ਪਰਮਜੀਤ, ਗੁਰਪ੍ਰੀਤ ਉਰਫ਼ ਕਾਲੂ ਪੁੱਤਰ ਭੁਪਿੰਦਰ, ਅਨਮੋਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਸਾਰੇ ਵਾਸੀ ਪਿੰਡ ਕਾਂਗਣਾ ਅਤੇ ਵਿਸ਼ਾਲ ਉਰਫ ਭੋਲਾ ਪੁੱਤਰ ਰੌਣਕੀ ਵਾਸੀ ਪਿੰਡ ਈਸੇਵਾਲ ਵੱਲੋਂ ਕਰਨਦੀਪ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਸਿਰ ’ਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਗੰਭੀਰ ਸੱਟਾਂ ਮਾਰੀਆਂ, ਜਿਸ ਕਾਰਨ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਦੌਰਾਨ ਕਰਨਦੀਪ ਦੀ ਮੌਤ ਹੋ ਗਈ।

PunjabKesari

ਉਨ੍ਹਾਂ ਕਿਹਾ ਕਿ ਮਲਸੀਆਂ ਚੌਂਕੀ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਕਾਰਨ ਕਰਨਦੀਪ ਉਰਫ਼ ਨੰਦੂ ਦੇ ਕਾਤਲਾਂ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ। ਜੇਕਰ ਪੁਲਸ ਵੱਲੋਂ ਕੱਲ੍ਹ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਕਰਨਦੀਪ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ।
ਇਸ ਸਬੰਧੀ ਮਲਸੀਆਂ ਚੌਂਕੀ ਇੰਚਾਰਜ ਏ. ਐੱਸ. ਆਈ. ਬੂਟਾ ਰਾਮ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਅਨਮੋਲਪ੍ਰੀਤ ਸਿੰਘ ਤੇ ਅਭਿਸ਼ੇਕ ਘਰੂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ’ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਰਨਦੀਪ ਉਰਫ ਨੰਦੂ ਦੀ ਮੌਤ ਤੋਂ ਬਾਅਦ ਕੇਸ ਵਿਚ ਕਤਲ ਦੀਆਂ ਧਰਾਵਾਂ ਤਹਿਤ ਵਾਧਾ ਕੀਤਾ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS