ਨਵੀਂ ਦਿੱਲੀ- ‘ਉਦੈਪੁਰ ਫਾਈਲਜ਼’ ਦੇ ਦੇਸ਼-ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਇਕ ਦਿਨ ਬਾਅਦ, ਫ਼ਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ਨੀਵਾਰ ਨੂੰ X ‘ਤੇ ਪੋਸਟ ਕਰਦੇ ਹੋਏ ਜਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਵਾਰ-ਵਾਰ ਕਾਲਾਂ ਆ ਰਹੀਆਂ ਹਨ, ਜਿੱਥੇ ਕਾਲ ਕਰਨ ਵਾਲਾ ਬੰਬ ਨਾਲ ਉਡਾਉਣ ਜਾਂ ਗੋਲੀ ਮਾਰ ਕੇ ਕਤਲ ਕਰਨ ਦੀ ਧਮਕੀ ਦੇ ਰਿਹਾ ਹੈ। ਜਾਨੀ ਮੁਤਾਬਕ, ਕਾਲਰ ਨੇ ਆਪਣਾ ਨਾਂ ਬਿਹਾਰ ਨਿਵਾਸੀ ਤਬਰੇਜ਼ ਦੱਸਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਤਬਰੇਜ਼ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com