20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਫਾਇਰ ਬ੍ਰਿਗੇਡ ਇੰਚਾਰਜ ਰੰਗੇ ਹੱਥੀਂ ਕਾਬੂ

20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਫਾਇਰ ਬ੍ਰਿਗੇਡ ਇੰਚਾਰਜ ਰੰਗੇ ਹੱਥੀਂ ਕਾਬੂ

ਅਬੋਹਰ : ਅਬੋਹਰ ਨਗਰ ਨਿਗਮ ਅਧੀਨ ਫਾਇਰ ਬ੍ਰਿਗੇਡ ਦੇ ਇੰਚਾਰਜ ਨੂੰ ਵਿਜੀਲੈਂਸ ਫਾਜ਼ਿਲਕਾ ਟੀਮ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਇੰਚਾਰਜ ਵਰਿੰਦਰ ਕੁਮਾਰ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ।

ਜਾਣਕਾਰੀ ਅਨੁਸਾਰ, ਅਬੋਹਰ ਦੇ ਰਿਸ਼ਭ ਕਾਲੀਆ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕੀਤੀ ਸੀ ਕਿ ਅਬੋਹਰ ਫਾਇਰ ਬ੍ਰਿਗੇਡ ਦਾ ਇੰਚਾਰਜ ਵਰਿੰਦਰ ਕੁਮਾਰ ਕਥੂਰੀਆ ਕਿਸੇ ਕੰਮ ਦੇ ਬਦਲੇ ਉਸ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਅਨੁਸਾਰ, ਵਿਜੀਲੈਂਸ ਅਧਿਕਾਰੀ ਸ਼ਾਮ 6 ਵਜੇ ਦੇ ਕਰੀਬ ਰਿਸ਼ਭ ਕਾਲੀਆ ਨੂੰ ਲੈ ਕੇ ਫਾਇਰ ਬ੍ਰਿਗੇਡ ਦਫ਼ਤਰ ਪਹੁੰਚੇ ਤੇ ਜਿਵੇਂ ਹੀ ਰਿਸ਼ਭ ਕਾਲੀਆ ਨੇ ਇੰਚਾਰਜ ਵਰਿੰਦਰ ਕੁਮਾਰ ਨੂੰ 20 ਹਜ਼ਾਰ ਰੁਪਏ ਦਿੱਤੇ, ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ ਅਤੇ ਇਸ ਮਾਮਲੇ ਦੀ ਜਾਂਚ ਲਈ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਟੀਮ ਜਾਂਚ ਲਈ ਫਾਇਰ ਬ੍ਰਿਗੇਡ ਦਾ ਰਿਕਾਰਡ ਵੀ ਆਪਣੇ ਨਾਲ ਲੈ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS