ਆਜ਼ਾਦੀ ਦਿਵਸ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ: ਫਾਇਰਿੰਗ ਦੌਰਾਨ 3 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖਮੀ

ਆਜ਼ਾਦੀ ਦਿਵਸ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ: ਫਾਇਰਿੰਗ ਦੌਰਾਨ 3 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖਮੀ

ਕਰਾਚੀ : ਪਾਕਿਸਤਾਨ ਅੱਜ ਯਾਨੀ 14 ਅਗਸਤ ਨੂੰ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ ਕਰਾਚੀ ਸ਼ਹਿਰ ਵਿੱਚ ਖੁਸ਼ੀਆਂ ਭਰਿਆ ਜਸ਼ਨ ਸੋਗ ਵਿੱਚ ਬਦਲ ਗਿਆ। ਜਸ਼ਨ ਦੌਰਾਨ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ 8 ਸਾਲ ਦੀ ਬੱਚੀ ਅਤੇ ਇੱਕ ਬਜ਼ੁਰਗ ਨਾਗਰਿਕ ਵੀ ਸ਼ਾਮਲ ਹੈ। ਇਸ ਦੌਰਾਨ 60 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਨੁਸਾਰ, ਜਦੋਂ ਅਜ਼ੀਜ਼ਾਬਾਦ ਵਿੱਚ ਇੱਕ ਛੋਟੀ ਕੁੜੀ ਗਲੀ ਵਿੱਚ ਘੁੰਮ ਰਹੀ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ। ਕੋਰਾਂਗੀ ਵਿੱਚ ਇੱਕ ਵਿਅਕਤੀ ਸਟੀਫਨ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ Geo News ਅਤੇ ARY News ਵਰਗੇ ਸਥਾਨਕ ਮੀਡੀਆ ਚੈਨਲਾਂ ਨੇ ਰੈਸਕਿਊ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ।

ਸਥਾਨਕ ਪੁਲਸ ਮੁਤਾਬਕ, ਕਰਾਚੀ ਦੇ ਕਈ ਇਲਾਕਿਆਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਲਿਆਕਤਾਬਾਦ, ਕੋਰਾਂਗੀ, ਲਿਆਰੀ, ਮਹਿਮੂਦਾਬਾਦ, ਅਖਤਰ ਕਾਲੋਨੀ, ਕੇਮਾਰੀ, ਜੈਕਸਨ, ਬਲਦੀਆ, ਓਰੰਗੀ ਟਾਊਨ ਅਤੇ ਪਾਪੋਸ਼ ਨਗਰ ਵਰਗੇ ਖੇਤਰ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਰੀਫਾਬਾਦ, ਉੱਤਰੀ ਨਾਜ਼ਿਮਾਬਾਦ, ਸੁਰਜਾਨੀ ਟਾਊਨ, ਜ਼ਮਾਨ ਟਾਊਨ ਅਤੇ ਲਾਂਧੀ ਵਰਗੇ ਖੇਤਰ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS