ਵਾਹਨ ਚਾਲਕਾਂ ਲਈ ADVISORY ਜਾਰੀ, ਬਦਲ ਗਏ ਰੂਟ ਪਲਾਨ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ...

ਵਾਹਨ ਚਾਲਕਾਂ ਲਈ ADVISORY ਜਾਰੀ, ਬਦਲ ਗਏ ਰੂਟ ਪਲਾਨ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ...

ਚੰਡੀਗੜ੍ਹ : ਇੱਥੇ ਸੈਕਟਰ-17 ਸਥਿਤ ਪਰੇਡ ਗਰਾਊਂਡ ’ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਲਈ ਪੁਲਸ ਨੇ ਟ੍ਰੈਫਿਕ ਡਾਇਵਰਟ ਕਰ ਕੇ ਕੁੱਝ ਅਹਿਮ ਸੜਕਾਂ ਨੂੰ ਪ੍ਰੋਗਰਾਮ ਖ਼ਤਮ ਹੋਣ ਤੱਕ ਬੰਦ ਕੀਤਾ ਹੈ। ਐਡਵਾਈਜ਼ਰੀ ਅਨੁਸਾਰ ਸੈਕਟਰ-16/17/22/23 ਤੋਂ 22/ਏ ਗੁਰਦਿਆਲ ਸਿੰਘ ਪੈਟਰੋਲ ਪੰਪ ਨੇੜੇ ਛੋਟਾ ਚੌਂਕ, ਸੈਕਟਰ-16/17 ਡਿਵਾਈਡਿੰਗ ਰੋਡ ਤੋਂ ਜਨ ਮਾਰਗ ਸੈਕਟਰ-16/17/22/23 ਚੌਂਕ ਤੱਕ, ਸੈਕਟਰ-17 ਪੁਰਾਣੀ ਅਦਾਲਤ ਤੋਂ ਸੈਕਟਰ-17 ਪਿੱਛੇ ਸ਼ਿਵਾਲਿਕ ਹੋਟਲ ਤੱਕ ਤੇ ਸੈਕਟਰ-16/23 ਛੋਟਾ ਚੌਂਕ ਤੋਂ ਕ੍ਰਿਕਟ ਸਟੇਡੀਅਮ ਚੌਂਕ ਤੱਕ ਰਸਤਾ ਬੰਦ ਰਹੇਗਾ।
ਡਾਇਵਰਸ਼ਨ : ਉਦਯੋਗ ਪੱਥ (ਸੈਕਟਰ-16/17/22/23 ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ), ਪੁਰਾਣੀ ਜ਼ਿਲ੍ਹਾ ਅਦਾਲਤ ਤੋਂ ਸ਼ਿਵਾਲਿਕ ਹੋਟਲ, ਲਿਓਨ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ, ਸੈਕਟਰ-22/23 ਲਾਈਟ ਪੁਆਇੰਟ ਤੋਂ ਸੈਕਟਰ-16/17-22/23 ਤੇ ਸੈਕਟਰ-16/23 ਛੋਟਾ ਚੌਂਕ ਤੋਂ ਕ੍ਰਿਕਟ ਸਟੇਡੀਅਮ ਚੌਂਕ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 

Credit : www.jagbani.com

  • TODAY TOP NEWS