UAE 'ਚ ਵੀ ਗੂੰਜੇ 'ਭਾਰਤ ਮਾਤਾ ਦੀ ਜੈ' ਦੇ ਜੈਕਾਰੇ ! ਤਿਰੰਗੇ ਦੇ ਰੰਗਾਂ 'ਚ ਰੰਗਿਆ ਗਿਆ ਬੁਰਜ ਖ਼ਲੀਫ਼ਾ

UAE 'ਚ ਵੀ ਗੂੰਜੇ 'ਭਾਰਤ ਮਾਤਾ ਦੀ ਜੈ' ਦੇ ਜੈਕਾਰੇ ! ਤਿਰੰਗੇ ਦੇ ਰੰਗਾਂ 'ਚ ਰੰਗਿਆ ਗਿਆ ਬੁਰਜ ਖ਼ਲੀਫ਼ਾ

ਇੰਟਰਨੈਸ਼ਨਲ ਡੈਸਕ- 15 ਅਗਸਤ ਨੂੰ ਭਾਰਤ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ ਦੌਰਾਨ ਹਰੇਕ ਦੇਸ਼ਵਾਸੀ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਇਸੇ ਦੌਰਾਨ ਦੁਬਈ 'ਚ ਵੀ ਭਾਰਤ ਦੇ ਆਜ਼ਾਦੀ ਦਿਵਸ ਦਾ ਰੰਗ ਦੇਖਣ ਨੂੰ ਮਿਲਿਆ, ਜਿੱਥੋਂ ਦੇ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗਾਂ ਦੀਆਂ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਇਸ ਨਜ਼ਾਰੇ ਦਾ ਆਨੰਦ ਮਾਣਿਆ ਤੇ ਕਈ ਲੋਕਾਂ ਨੇ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਇਹ ਨਜ਼ਾਰਾ ਦੁਬਈ 'ਚ ਭਾਰਤੀ ਭਾਈਚਾਰੇ ਲਈ ਮਾਣ ਦਾ ਪਲ ਸੀ।

ਇਸ ਖਾਸ ਮੌਕੇ ਨੂੰ ਦੇਖਣ ਲਈ ਬੁਰਜ ਖਲੀਫਾ ਦੇ ਸਾਹਮਣੇ ਭਾਰਤੀਆਂ ਦਾ ਵੱਡਾ ਇਕੱਠ ਹੋਇਆ ਤੇ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਜ਼ਾਦੀ ਦਿਵਸ ਨੂੰ ਵਿਦੇਸ਼ ਦੀ ਧਰਤੀ ‘ਤੇ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ।

ਭਾਰਤੀ ਦੂਤਾਵਾਸ ਨੇ ਵੀ ਇਸ ਖਾਸ ਪਲ ਦੀਆਂ ਤਸਵੀਰਾਂ ਤੇ ਵੀਡੀਓ ਜਾਰੀ ਕਰ ਕੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦੁਬਈ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨਾ ਸਿਰਫ਼ ਭਾਰਤੀਆਂ ਦੀਆਂ ਭਾਵਨਾਵਾਂ ਜੁੜਦੀਆਂ ਹਨ, ਸਗੋਂ ਭਾਰਤ ਅਤੇ ਯੂ.ਏ.ਈ. ਦੇ ਮਜ਼ਬੂਤ ਸਬੰਧਾਂ ਦਾ ਵੀ ਸਬੂਤ ਮਿਲਦਾ ਹੈ।

ਇਸ ਤੋਂ ਪਹਿਲਾਂ ਵੀ ਬੁਰਜ ਖਲੀਫਾ ‘ਤੇ ਕਈ ਵਾਰ ਭਾਰਤੀ ਤਿਰੰਗਾ ਲਹਿਰਾਇਆ ਗਿਆ ਹੈ ਤੇ ਹਰ ਵਾਰ ਇਹ ਨਜ਼ਾਰਾ ਲੋਕਾਂ ਲਈ ਬਹੁਤ ਹੀ ਜਜ਼ਬਾਤੀ ਤੇ ਯਾਦਗਾਰ ਬਣ ਜਾਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS