ਇਹ ਤਾਂ ਹੱਦ ਹੀ ਹੋ ਗਈ ! ਚਿੱਲੀ ਚਿਕਨ ਕਹਿ ਕੇ ਖੁਆਈ ਜਾਂਦੇ ਸੀ 'ਚਮਚੜਿੱਕਾਂ' ਦਾ ਮੀਟ

ਇਹ ਤਾਂ ਹੱਦ ਹੀ ਹੋ ਗਈ ! ਚਿੱਲੀ ਚਿਕਨ ਕਹਿ ਕੇ ਖੁਆਈ ਜਾਂਦੇ ਸੀ 'ਚਮਚੜਿੱਕਾਂ' ਦਾ ਮੀਟ

ਨੈਸ਼ਨਲ ਡੈਸਕ- ਖਾਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਿਠਾਈਆਂ, ਦੁੱਧ, ਪਨੀਰ ਆਦਿ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਪਰ ਅੱਜ ਇਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਮੱਥੇ 'ਤੇ ਹੱਥ ਮਾਰਨ ਲਈ ਮਜਬੂਰ ਹੋ ਜਾਓਗੇ। 

ਇਹ ਮਾਮਲਾ ਦੇਸ਼ ਦੇ ਦੱਖਣੀ ਸੂਬੇ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨਾਂ ਨੂੰ ਚਮਗਿੱਦੜਾਂ ਨੂੰ ਮਾਰ ਕੇ ਉਨ੍ਹਾਂ ਦੀ ਸਬਜ਼ੀ ਬਣਾ ਕੇ ਲੋਕਾਂ ਨੂੰ 'ਚਿੱਲੀ ਚਿਕਨ' ਕਹਿ ਕੇ ਖੁਆਉਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਸੇਲਮ ਦੇ ਦਾਨਿਸ਼ਪੇਟ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਪਛਾਣ ਐੱਮ. ਕਮਲ (36) ਤੇ ਵੀ.ਸੇਲਵਮ (35) ਵਜੋਂ ਹੋਈ ਹੈ। 

ਚਮਗਿੱਦੜਾਂ 'ਚ ਕਈ ਤਰ੍ਹਾਂ ਦੇ ਜ਼ੂਿਕ ਵਾਇਰਸ ਪਾਏ ਜਾਂਦੇ ਹਨ, ਜਿਨ੍ਹਾਂ 'ਚ ਨਿਪਾਹ, ਇਬੋਲਾ, ਮਾਰਬਰਗ ਤੇ ਰੇਬੀਜ਼ ਸ਼ਾਮਲ ਹਨ। ਇਨ੍ਹਾਂ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਤੇ ਜਾਨ ਜਾਣ ਤੱਕ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਜੇਕਰ ਇਸ ਨੂੰ ਚੰਗੀ ਤਰ੍ਹਾਂ ਪਕਾਇਆ ਨਾ ਜਾਵੇ ਤਾਂ ਇਹ ਖ਼ਤਰਾ ਹੋਰ ਜ਼ਿਆਦਾ ਵਧ ਜਾਂਦਾ ਹੈ।

ਜਾਣਕਾਰੀ ਅਨੁਸਾਰ 25 ਜੁਲਾਈ ਨੂੰ ਦਾਨਿਸ਼ਪੇਟ ਦੇ ਜੰਗਲਾਤ ਅਧਿਕਾਰੀਆਂ ਨੂੰ ਇਲਾਕੇ 'ਚ ਲਗਾਤਾਰ ਗੋਲ਼ੀ ਚੱਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਦੋਂ ਜੰਗਲਾਤ ਰੇਂਜ ਅਧਿਕਾਰੀ ਵਿਮਲ ਕੁਮਾਰ ਨੇ ਆਪਣੀ ਟੀਮ ਦੇ ਨਾਲ ਜੰਗਲ 'ਚ ਛਾਣਬੀਣ ਸ਼ੁਰੂ ਕੀਤੀ ਤਾਂ ਚਮਗਿੱਦੜਾਂ ਨੂੰ ਗੋਲ਼ੀ ਨਾਲ ਮਾਰਨ ਦੇ ਮਾਮਲੇ 'ਚ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। 

ਜਦੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਇਨ੍ਹਾਂ ਚਮਗਿੱਦੜਾਂ ਨੂੰ ਮਾਰ ਕੇ ਉਨ੍ਹਾਂ ਦਾ ਮੀਟ ਬਣਾਉਂਦੇ ਸਨ ਤੇ ਇਸ ਨੂੰ ਚਿੱਲੀ ਚਿਕਨ ਕਹਿ ਕੇ ਵੇਚ ਦਿੰਦੇ ਸਨ। ਉਨਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਇਹ ਦੋਵੇਂ ਸ਼ਾਮਲ ਹਨ ਜਾਂ ਕਿਸੇ ਹੋਰ ਦੀ ਵੀ ਸ਼ਮੂਲੀਅਤ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS