10 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਭਾਰਤੀ ਨੌਜਵਾਨ ਹੋਇਆ ਗ੍ਰਿਫ਼ਤਾਰ ! ਨਵਜੰਮੀ ਧੀ ਨੂੰ ਲੈ ਕੇ ਪਤਨੀ...

10 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਭਾਰਤੀ ਨੌਜਵਾਨ ਹੋਇਆ ਗ੍ਰਿਫ਼ਤਾਰ ! ਨਵਜੰਮੀ ਧੀ ਨੂੰ ਲੈ ਕੇ ਪਤਨੀ...

ਨਿਊਯਾਰਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦਾ ਨੌਜਵਾਨ ਬਿੱਟੂ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਅਤੇ ਹੁਣ ਪਿਛਲੇ 6 ਮਹੀਨਿਆਂ ਤੋਂ ਅਮਰੀਕੀ ਜੇਲ੍ਹ 'ਚ ਬੰਦ ਹੈ। ਉਸ ਦੀ ਗ੍ਰਿਫ਼ਤਾਰੀ ਫਰਵਰੀ 2025 ਵਿੱਚ ਹੋਈ ਸੀ ਜਦੋਂ ਉਹ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਕਾਰ ਨਾਲ ਇਕ ਹਾਦਸਾ ਵਾਪਰ ਗਿਆ ਸੀ।

2015 ਤੋਂ ਬਿੱਟੂ ਅਮਰੀਕਾ 'ਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਡਿਪੋਰਟੇਸ਼ਨ ਲੈਟਰ ਜਾਰੀ ਹੋ ਚੁੱਕਾ ਸੀ, ਪਰ ਉਹ ਲੁਕ-ਛਿਪ ਕੇ ਆਪਣਾ ਜੀਵਨ ਬਿਤਾ ਰਿਹਾ ਸੀ। ਹਾਦਸੇ ਦੇ ਸਮੇਂ ਉਸ ਦੀ ਕਾਰ ਦਾ ਬੀਮਾ ਨਹੀਂ ਸੀ, ਜਿਸ ਕਾਰਨ ਉਸ 'ਤੇ ਹੋਰ ਗੰਭੀਰ ਦੋਸ਼ ਲੱਗ ਗਏ।

ਪਿੰਕੀ ਇਸ ਵੇਲੇ ਅਲਾਬਾਮਾ 'ਚ ਇਕੱਲੀ ਰਹਿ ਰਹੀ ਹੈ। ਪਤੀ ਦੀ ਗੈਰਹਾਜ਼ਰੀ ਕਾਰਨ ਉਹ ਆਪਣਾ ਤੇ ਆਪਣੀ ਧੀ ਦਾ ਢਿੱਡ ਭਰਨ ਲਈ ਬਿਨਾਂ ਤਨਖਾਹ ਦੇ ਤੇ ਸਿਰਫ਼ ਛੋਟੀ-ਮੋਟੀ ਮਦਦ ਲਈ ਘਰੇਲੂ ਕੰਮਕਾਜ ਕਰਦੀ ਹੈ। ਉਹ ਖ਼ੁਦ ਵੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਨਵਜੰਮੀ ਧੀ ਨੂੰ ਪਾਲਣ ਲਈ ਉਸ ਕੋਲ ਕੋਈ ਸਾਧਨ ਨਹੀਂ ਹੈ।

ਬਿੱਟੂ 'ਤੇ DUI (Driving Under Influence), ਬੀਮੇ ਤੋਂ ਬਿਨਾਂ ਵਾਹਨ ਚਲਾਉਣਾ ਅਤੇ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਹੁਣ ਉਸ ਦਾ ਭਵਿੱਖ ਅਮਰੀਕੀ ਜੇਲ੍ਹ ਅਤੇ ਭਾਰਤ ਵਾਪਸੀ (ਡਿਪੋਰਟੇਸ਼ਨ) ਵਿਚਕਾਰ ਫਸਿਆ ਹੋਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS