ਐਂਟਰਟੇਨਮੈਂਟ ਡੈਸਕ : ਫਿਲਮ ਅਤੇ ਟੈਲੀਵਿਜ਼ਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਅਚਿਊਤ ਪੋਤਦਾਰ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 18 ਅਗਸਤ 2025 (ਸੋਮਵਾਰ) ਨੂੰ ਮੁੰਬਈ ਦੇ ਠਾਣੇ ਦੇ ਜੁਪੀਟਰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਉਨ੍ਹਾਂ ਦੀ ਮੌਤ ਦਾ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਪਰਿਵਾਰਕ ਸੂਤਰਾਂ ਅਨੁਸਾਰ ਉਹ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਅਗਸਤ ਨੂੰ ਠਾਣੇ ਵਿੱਚ ਕੀਤਾ ਜਾਵੇਗਾ।
ਫਿਲਮਾਂ 'ਚ ਬਹੁਪੱਖੀ ਅਦਾਕਾਰੀ
ਪੋਤਦਾਰ ਨੇ 300 ਤੋਂ ਵੱਧ ਫਿਲਮਾਂ ਅਤੇ ਦਰਜਨਾਂ ਟੀਵੀ ਸ਼ੋਅ ਵਿੱਚ ਕੰਮ ਕੀਤਾ। ਉਸਨੇ ਗੋਵਿੰਦ ਨਿਹਲਾਨੀ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹਿਰਾਨੀ, ਸੂਰਜ ਬੜਜਾਤੀਆ ਅਤੇ ਰਾਮ ਗੋਪਾਲ ਵਰਮਾ ਵਰਗੇ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ।
ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ 'ਚ ਸ਼ਾਮਲ ਹਨ:
ਆਕਰੋਸ਼, ਅਰਧ ਸੱਤਿਆ, ਤੇਜ਼ਾਬ, ਪਰਿੰਦਾ, ਰਾਜੂ ਬਨ ਗਿਆ ਜੈਂਟਲਮੈਨ, ਦਿਲਵਾਲੇ, ਰੰਗੀਲਾ, ਇਸ਼ਕ, ਵਾਸਤਵ, ਹਮ ਸਾਥ ਸਾਥ ਹੈਂ, ਪਰੀਣੀਤਾ, ਲੱਗੇ ਰਹੋ ਮੁੰਨਾ ਭਾਈ, ਦਬੰਗ 2, ਵੈਂਟੀਲੇਟਰ ਆਦਿ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com