ਨਵਾਦਾ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਿਹਾਰ ਵਿੱਚ 'ਵੋਟਰ ਅਧਿਕਾਰ ਯਾਤਰਾ' ਕੱਢ ਰਹੇ ਹਨ। ਆਰਜੇਡੀ ਨੇਤਾ ਤੇਜਸਵੀ ਯਾਦਵ ਵੀ ਇਸ ਵੇਲੇ ਉਨ੍ਹਾਂ ਦੇ ਨਾਲ ਹਨ। ਨਵਾਦਾ ਵਿੱਚ ਵੋਟਰ ਅਧਿਕਾਰ ਯਾਤਰਾ ਵਿੱਚ ਤਾਇਨਾਤ ਇੱਕ ਪੁਲਸ ਕਰਮਚਾਰੀ ਨੂੰ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਪੁਲਸ ਅਫਸਰ ਨੂੰ ਰਾਹੁਲ ਦੀ ਗੱਡੀ ਹੇਠੋਂ ਬਾਹਰ ਕੱਢਿਆ। ਇਸ ਪਿੱਛੋਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪੁਲਸ ਕਰਮਚਾਰੀ ਦਾ ਹਾਲ-ਚਾਲ ਪੁੱਛਿਆ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
Credit : www.jagbani.com