ਸਪੋਰਟਸ ਡੈਸਕ- ਏਸ਼ੀਆ ਕੱਪ 2025 ਲਈ ਭਾਰਤੀ ਪੁਰਸ਼ ਟੀਮ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਮਹਿਲਾ ਵਿਸ਼ਵ ਕੱਪ 2025 ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦਾ ਐਲਾਨ ਮੰਗਲਵਾਰ (19 ਅਗਸਤ) ਨੂੰ ਮੁੰਬਈ ਸਥਿਤ ਬੀਸੀਸੀਆਈ ਹੈੱਡਕੁਆਰਟਰ ਵਿਖੇ ਕੀਤਾ ਗਿਆ। ਭਾਰਤ ਅਕਤੂਬਰ-ਨਵੰਬਰ ਵਿੱਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਅਤੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ 'ਤੇ ਨਜ਼ਰ ਹੈ। ਆਸਟ੍ਰੇਲੀਆ ਵਿਰੁੱਧ ਆਉਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅਤੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਟੀਮ ਦੀ ਚੋਣ ਕਰਨ ਲਈ ਮਹਿਲਾ ਚੋਣ ਕਮੇਟੀ ਦੀ ਮੀਟਿੰਗ ਹੋਈ। ਮੁੱਖ ਚੋਣਕਾਰ ਨੀਤੂ ਡੇਵਿਡ ਦੇ ਨਾਲ-ਨਾਲ ਕਪਤਾਨ ਹਰਮਨਪ੍ਰੀਤ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਇਸ ਵਿੱਚ ਸ਼ਾਮਲ ਹੋਏ।
ਸ਼ੈਫਾਲੀ ਵਰਮਾ ਨੂੰ ਨਹੀਂ ਮਿਲੀ ਜਗ੍ਹਾ
ਧਾਕੜ ਓਪਨਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੂੰ ਬਾਹਰ ਕਰਨਾ ਇਕ ਮੁਸ਼ਕਿਲ ਫੈਸਲਾ ਸੀ। ਉਨ੍ਹਾਂ ਦੇ ਅਨੁਭਵ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੇ ਰਿਕਾਰਡ 'ਤੇ ਕੋਈ ਸ਼ੱਕ ਨਹੀਂ ਹੈ ਪਰ ਸ਼ੈਫਾਲੀ ਦਾ ਮੌਜੂਦਾ ਫਾਰਮ ਖਰਾਬ ਹੈ। ਉਨ੍ਹਾਂ ਨੇ ਆਸਟ੍ਰੇਲੀਆ 'ਚ ਭਾਰਤ-ਏ ਲਈ 3 ਵਨਡੇ ਮੈਚਾਂ 'ਚ 52, 4 ਅਤੇ 36 ਦੌੜਾਂ ਬਣਾਈਆਂ। ਨੀਤੂ ਡੇਵਿਡ ਨੇ ਕਿਹਾ ਕਿ ਸ਼ੈਫਾਲੀ ਟੀਮ ਦੀਆਂ ਯੋਜਨਾਵਾਂ 'ਚ ਹੈ ਪਰ ਅਜੇ ਉਨ੍ਹਾਂ ਨੂੰ ਬਾਹਰ ਬੈਠਣਾ ਪਵੇਗਾ।
ਵਿਸ਼ਵ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌੜ, ਅਮਨਜੋਤ ਕੌਰ, ਰਾਧਾ ਯਾਦਵ, ਸ਼੍ਰੀ ਚਰਨੀ, ਯਾਸਤਿਕਾ ਭਾਟੀਆ (ਵਿਕਟਰਕੀਪਰ) ਅਤੇ ਸਨੇਹਾ ਰਾਣਾ।
Credit : www.jagbani.com