Google ਦੀ ਵਰਤੋਂ ਕਰ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਯੂਜ਼ਰਸ ! ਤੁਸੀਂ ਵੀ ਹੋ ਜਾਓ ਸਾਵਧਾਨ

Google ਦੀ ਵਰਤੋਂ ਕਰ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਯੂਜ਼ਰਸ ! ਤੁਸੀਂ ਵੀ ਹੋ ਜਾਓ ਸਾਵਧਾਨ

ਵੈੱਬ ਡੈਸਕ- ਗੂਗਲ ਦੇ AI ਓਵਰਵਿਊ ਫੀਚਰ, ਜਿਸ ਨੇ ਸ਼ੁਰੂਆਤੀ ਦਿਨਾਂ 'ਚ ਅਜੀਬੋ-ਗਰੀਬ ਸੁਝਾਅ ਦੇ ਕੇ ਧਿਆਨ ਖਿੱਚਿਆ ਸੀ, ਹੁਣ ਇਕ ਗੰਭੀਰ ਖਤਰੇ ਦਾ ਕਾਰਨ ਬਣ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਇਹ ਟੂਲ ਯੂਜ਼ਰਾਂ ਨੂੰ ਕੰਪਨੀਆਂ ਦੇ ਅਸਲੀ ਕਸਟਮਰ ਕੇਅਰ ਨੰਬਰਾਂ ਦੀ ਬਜਾਏ ਸਕੈਮਰਾਂ ਦੇ ਫਰਜ਼ੀ ਨੰਬਰ ਦੇ ਰਿਹਾ ਹੈ।

AI ਓਵਰਵਿਊ ਨੇ ਵਪਾਰੀ ਨੂੰ ਦਿੱਤਾ ਫਰਜ਼ੀ ਨੰਬਰ

ਵਪਾਰੀ ਐਲੈਕਸ ਰਿਵਲਿਨ ਨੇ ਦੱਸਿਆ ਕਿ ਜਦੋਂ ਉਹ ਰਾਇਲ ਕੈਰਿਬੀਅਨ ਦਾ ਕਸਟਮਰ ਕੇਅਰ ਨੰਬਰ ਲੱਭ ਰਹੇ ਸਨ, ਤਾਂ ਗੂਗਲ ਦੀ AI ਓਵਰਵਿਊ ਨੇ ਉਨ੍ਹਾਂ ਨੂੰ ਫਰਜ਼ੀ ਨੰਬਰ ਦਿੱਤਾ। ਉਸ ਨੰਬਰ ‘ਤੇ ਕਾਲ ਕਰਦੇ ਹੀ ਉਹ ਸਕੈਮਰਾਂ ਦੇ ਜਾਲ 'ਚ ਫਸ ਗਏ। ਰਿਵਲਿਨ ਨੇ ਕਿਹਾ ਕਿ ਉਹ ਆਮ ਤੌਰ ‘ਤੇ ਬਹੁਤ ਸਾਵਧਾਨ ਰਹਿੰਦੇ ਹਨ ਤੇ ਕਦੇ ਵੀ ਲਿੰਕ 'ਤੇ ਕਲਿਕ ਕਰਨ ਜਾਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਦੇ ਹਨ, ਪਰ ਇਸ ਵਾਰ ਉਹ ਠੱਗਾਂ ਦੇ ਜਾਲ 'ਚ ਫਸ ਗਏ। ਹਾਲਾਂਕਿ ਉਹ ਆਖਰੀ ਪਲ 'ਚ ਸਕੈਮ ਤੋਂ ਬਚ ਗਏ, ਪਰ ਉਦੋਂ ਤੱਕ ਉਹ ਆਪਣੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਦੇ ਚੁੱਕੇ ਸਨ।

ਪਹਿਲਾਂ ਵੀ ਆ ਚੁੱਕੇ ਹਨ ਕਈ ਮਾਮਲੇ

ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਕੁਝ ਮਹੀਨੇ ਪਹਿਲਾਂ Reddit 'ਤੇ ਇਕ ਯੂਜ਼ਰ 'Stimy3901' ਨੇ ਦੱਸਿਆ ਕਿ ਜਦੋਂ ਉਹ ਸਾਊਥਵੈਸਟ ਏਅਰਲਾਈਨਜ਼ ਦੀ ਬੁਕਿੰਗ 'ਚ ਗਲਤ ਨਾਮ ਸਹੀ ਕਰਨ ਦਾ ਤਰੀਕਾ ਲੱਭ ਰਹੇ ਸਨ, ਤਾਂ AI ਓਵਰਵਿਊ ਨੇ ਉਨ੍ਹਾਂ ਨੂੰ ਵੀ ਫਰਜ਼ੀ ਨੰਬਰ ਦਿੱਤਾ। ਉਸ ਨੰਬਰ 'ਤੇ ਕਾਲ ਕਰਨ 'ਤੇ ਸਕੈਮਰ ਨਾਂ ਬਦਲਣ ਲਈ ਸੈਂਕੜੇ ਡਾਲਰ ਦੀ ਮੰਗ ਕਰ ਰਹੇ ਸਨ। ਇਕ ਹੋਰ ਯੂਜ਼ਰ 'ScotiaMinotia' ਨੇ ਦੱਸਿਆ ਕਿ ਬ੍ਰਿਟਿਸ਼ ਏਅਰਵੇਜ਼ ਦਾ ਕਸਟਮਰ ਕੇਅਰ ਨੰਬਰ ਲੱਭਣ ਦੌਰਾਨ ਉਨ੍ਹਾਂ ਨੂੰ ਵੀ ਫਰਜ਼ੀ ਨੰਬਰ ਮਿਲਿਆ।

ਪੂਰੀ ਤਰ੍ਹਾਂ ਨਾ ਕਰੋ ਭਰੋਸਾ

  • ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਗੂਗਲ ਦੀ AI ਓਵਰਵਿਊ, ਜੋ ਜਾਣਕਾਰੀ ਆਸਾਨ ਬਣਾਉਣ ਲਈ ਬਣਾਈ ਗਈ ਸੀ, ਹੁਣ ਯੂਜ਼ਰਾਂ ਨੂੰ ਸਿੱਧਾ ਸਕੈਮਰਾਂ ਤੱਕ ਪਹੁੰਚਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ AI ਦੇ ਦਿੱਤੇ ਰਿਜਲਟਾਂ ‘ਤੇ ਪੂਰੀ ਤਰ੍ਹਾਂ ਭਰੋਸਾ ਨਾ ਕੀਤਾ ਜਾਵੇ।
  • ਹਮੇਸ਼ਾ ਕੰਪਨੀ ਦੀਆਂ ਆਧਿਕਾਰਿਕ ਵੈਬਸਾਈਟਾਂ ਜਾਂ ਯੂਜ਼ਰ ਮੈਨੂਅਲ ‘ਚ ਦਿੱਤੇ ਕਸਟਮਰ ਕੇਅਰ ਨੰਬਰਾਂ ਨਾਲ ਹੀ ਸੰਪਰਕ ਕਰੋ।
  • ਕਦੇ ਵੀ ਕਿਸੇ ਕਸਟਮਰ ਕੇਅਰ ਏਜੰਟ ਨਾਲ ਆਪਣਾ ਅਕਾਊਂਟ ਨੰਬਰ, ਕਾਰਡ ਨੰਬਰ, ਪਿਨ ਜਾਂ ਪਾਸਵਰਡ ਸਾਂਝਾ ਨਾ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS