ਵਿਗਿਆਨੀਆਂ ਨੇ ਦੱਸੀ ਦੁਨੀਆ ਦੇ ਅੰਤ ਦੀ ਤਰੀਕ! ਨਵੀਂ ਰਿਸਰਚ ਨੇ ਵਧਾਈ ਚਿੰਤਾ

ਵਿਗਿਆਨੀਆਂ ਨੇ ਦੱਸੀ ਦੁਨੀਆ ਦੇ ਅੰਤ ਦੀ ਤਰੀਕ! ਨਵੀਂ ਰਿਸਰਚ ਨੇ ਵਧਾਈ ਚਿੰਤਾ

ਵੈੱਬ ਡੈਸਕ- ਦੁਨੀਆ ਦੇ ਖ਼ਤਮ ਹੋਣ ਬਾਰੇ ਅਕਸਰ ਵੱਖ-ਵੱਖ ਦਾਅਵੇ ਹੁੰਦੇ ਰਹਿੰਦੇ ਹਨ। ਹੁਣ ਨਾਸਾ ਅਤੇ ਜਾਪਾਨ ਦੀ ਯੂਨੀਵਰਸਿਟੀ ਆਫ਼ ਟੋਹੋ ਦੇ ਵਿਗਿਆਨੀਆਂ ਨੇ ਇਕ ਨਵੀਂ ਰਿਸਰਚ ਜਾਰੀ ਕੀਤੀ ਹੈ, ਜਿਸ ਨੇ ਦੁਬਾਰਾ ਚਿੰਤਾ ਵਧਾ ਦਿੱਤੀ ਹੈ। ਰਿਸਰਚ ਦੇ ਅਨੁਸਾਰ, ਧਰਤੀ 'ਤੇ ਜੀਵਨ ਦਾ ਅੰਤ ਨਿਸ਼ਚਿਤ ਹੈ।

ਇਕ ਅਰਬ ਸਾਲ ਤੱਕ ਰਹੇਗਾ ਜੀਵਨ

ਸੁਪਰਕੰਪਿਊਟਰ ਅਤੇ ਮੈਥਮੈਟਿਕਲ ਮਾਡਲ ਦੀ ਮਦਦ ਨਾਲ ਇਹ ਅਨੁਮਾਨ ਲਗਾਇਆ ਹੈ ਕਿ ਧਰਤੀ 'ਤੇ ਜੀਵਨ ਅਗਲੇ ਇਕ ਅਰਬ ਸਾਲ ਤੱਕ ਹੀ ਸੰਭਵ ਰਹੇਗਾ। ਹਾਲਾਂਕਿ, ਉਨ੍ਹਾਂ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 1,000,002,021 ਤੱਕ ਧਰਤੀ ਤੋਂ ਹਰ ਕਿਸਮ ਦਾ ਜੀਵਨ ਖ਼ਤਮ ਹੋ ਜਾਵੇਗਾ।

ਸੂਰਜ ਬਣੇਗਾ ਸਭ ਤੋਂ ਵੱਡਾ ਖ਼ਤਰਾ

  • ਵਿਗਿਆਨੀਆਂ ਦੇ ਮੁਤਾਬਕ, ਧਰਤੀ ਦੇ ਅੰਤ ਦਾ ਸਭ ਤੋਂ ਵੱਡਾ ਕਾਰਨ ਸੂਰਜ ਹੋਵੇਗਾ। ਜਿਵੇਂ-ਜਿਵੇਂ ਸੂਰਜ ਦਾ ਆਕਾਰ ਵਧੇਗਾ, ਉਸ ਦੀ ਥਰਮਲ ਐਨਰਜੀ ‘ਚ ਵੀ ਵਾਧਾ ਹੋਵੇਗਾ।
  • ਇਸ ਦਾ ਅਸਰ ਧਰਤੀ ਸਮੇਤ ਸਾਰੇ ਗ੍ਰਹਿਆਂ 'ਤੇ ਪਵੇਗਾ। ਜਿਸ ਕਾਰਨ ਤਾਪਮਾਨ ਬਹੁਤ ਤੇਜ਼ੀ ਨਾਲ ਵਧੇਗਾ।
  • ਆਕਸੀਜਨ ਦੀ ਮਾਤਰਾ ਘਟ ਜਾਵੇਗੀ।
  • ਮਨੁੱਖ ਅਤੇ ਹੋਰ ਜੀਵਾਂ ਲਈ ਜੀਵਤ ਰਹਿਣਾ ਅਸੰਭਵ ਹੋ ਜਾਵੇਗਾ।

ਮਨੁੱਖੀ ਗਤੀਵਿਧੀਆਂ ਵਧਾ ਰਹੀਆਂ ਸੰਕਟ

  • ਰਿਸਰਚ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਮਨੁੱਖੀ ਕਾਰਵਾਈਆਂ ਕਾਰਨ ਕਲਾਈਮਟ ਚੇਂਜ ਤੇਜ਼ੀ ਨਾਲ ਵਧ ਰਿਹਾ ਹੈ।
  • ਗਲੋਬਲ ਵਾਰਮਿੰਗ
  • ਪ੍ਰਦੂਸ਼ਣ
  • ਜੰਗਲਾਂ ਦੀ ਅੰਨ੍ਹੇਵਾਹ ਕਟਾਈ
  • ਇਹ ਸਭ ਕਾਰਨ ਧਰਤੀ ਨੂੰ ਹੌਲੀ-ਹੌਲੀ ਕਮਜ਼ੋਰ ਕਰ ਰਹੇ ਹਨ ਅਤੇ ਇਸ ਨੂੰ ਵਿਨਾਸ਼ ਵੱਲ ਧੱਕ ਰਹੇ ਹਨ।

ਤਕਨੀਕ ਨਾਲ ਬਚਾਇਆ ਜਾ ਸਕਦਾ ਹੈ ਭਵਿੱਖ?

ਵਿਗਿਆਨੀਆਂ ਦਾ ਕਹਿਣਾ ਹੈ ਕਿ ਤਕਨੀਕੀ ਵਿਕਾਸ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਭਵਿੱਖ 'ਚ ਆਰਟੀਫੀਸ਼ੀਅਲ ਵਾਤਾਵਰਣ 'ਚ ਜੀਵਨ ਜਿਊਂਣ ਲਈ ਨਵੀਆਂ ਤਕਨੀਕਾਂ 'ਤੇ ਕੰਮ ਹੋ ਰਿਹਾ ਹੈ। ਇਸ ਦੇ ਨਾਲ ਹੀ ਮੰਗਲ ਗ੍ਰਹਿ ਵਰਗੇ ਹੋਰ ਗ੍ਰਹਿਆਂ ‘ਤੇ ਜੀਵਨ ਦੀ ਸੰਭਾਵਨਾ ਦੀ ਖੋਜ ਜਾਰੀ ਹੈ, ਤਾਂ ਜੋ ਮਨੁੱਖ ਆਪਣੀ ਹੋਂਦ ਨੂੰ ਬਚਾ ਸਕੇ।

ਵਿਗਿਆਨੀ ਚਿਤਾਵਨੀ ਦੇ ਰਹੇ ਹਨ ਕਿ ਜੇ ਮਨੁੱਖੀ ਗਤੀਵਿਧੀਆਂ ‘ਤੇ ਕੰਟਰੋਲ ਨਾ ਕੀਤਾ ਗਿਆ ਤਾਂ ਜੀਵਨ ਦਾ ਅੰਤ ਤੈਅ ਸਮੇਂ ਤੋਂ ਪਹਿਲਾਂ ਵੀ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS