ਬਿਜ਼ਨੈੱਸ ਡੈਸਕ - ਇਸ ਹਫ਼ਤੇ ਭਾਰਤ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ 24 ਕੈਰੇਟ ਸੋਨਾ ਪਿਛਲੇ ਸ਼ਨੀਵਾਰ ਭਾਵ 16 ਅਗਸਤ ਨੂੰ 1,00,023 ਰੁਪਏ ਪ੍ਰਤੀ 10 ਗ੍ਰਾਮ ਸੀ ਜਿਹੜਾ ਕਿ ਅੱਜ 23 ਅਗਸਤ ਨੂੰ 99,358 ਰੁਪਏ 'ਤੇ ਆ ਗਿਆ ਹੈ। ਯਾਨੀ ਇਸ ਹਫ਼ਤੇ ਇਸਦੀ ਕੀਮਤ 665 ਰੁਪਏ ਘਟੀ ਹੈ।
ਦੂਜੇ ਪਾਸੇ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਪਿਛਲੇ ਸ਼ਨੀਵਾਰ 1,14,933 ਰੁਪਏ ਸੀ, ਜੋ ਹੁਣ 1,13,906 ਰੁਪਏ 'ਤੇ ਆ ਗਈ ਹੈ। ਯਾਨੀ ਇਸ ਹਫ਼ਤੇ ਇਸਦੀ ਕੀਮਤ 1,027 ਰੁਪਏ ਘੱਟ ਗਈ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਰਿਕਾਰਡ
ਸੋਨੇ ਨੇ 8 ਅਗਸਤ ਨੂੰ 1,01,406 ਰੁਪਏ ਦਾ ਸਰਬੋਤਮ ਉੱਚ ਪੱਧਰ ਬਣਾਇਆ ਸੀ।
ਚਾਂਦੀ ਨੇ 23 ਜੁਲਾਈ ਨੂੰ 1,15,850 ਰੁਪਏ ਦਾ ਸਰਬੋਤਮ ਉੱਚ ਪੱਧਰ ਬਣਾਇਆ ਸੀ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਇਸ ਪ੍ਰਕਾਰ ਹਨ
ਸਥਾਨ 24 ਕੈਰੇਟ 22 ਕੈਰੇਟ
ਸੋਨੇ ਦੀ ਕੀਮਤ ਸੋਨੇ ਦੀ ਕੀਮਤ
ਦਿੱਲੀ 1,00,670 ਰੁਪਏ 92,290 ਰੁਪਏ
ਮੁੰਬਈ 1,00,520 ਰੁਪਏ 92,140 ਰੁਪਏ
ਕੋਲਕਾਤਾ 1,00,520 ਰੁਪਏ 92,140 ਰੁਪਏ
ਚੇਨਈ 1,00,520 ਰੁਪਏ 92,140 ਰੁਪਏ
ਭੋਪਾਲ 1,00,570 ਰੁਪਏ 92,190 ਰੁਪਏ
ਸਾਲ 2025 'ਚ 23,196 ਰੁਪਏ ਮਹਿੰਗਾ ਹੋਇਆ ਸੋਨਾ
ਸਾਲ 2025 ਵਿਚ ਹੁਣ ਤੱਕ, 24 ਕੈਰੇਟ ਸੋਨੇ ਦੀ ਕੀਮਤ 76,162 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਕੇ 23,196 ਰੁਪਏ ਹੋ ਗਈ ਹੈ।
ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 27,889 ਰੁਪਏ ਹੋ ਗਈ ਹੈ।
ਪਿਛਲੇ ਸਾਲ ਯਾਨੀ 2024 ਵਿੱਚ, ਸੋਨਾ 12,810 ਰੁਪਏ ਮਹਿੰਗਾ ਹੋ ਗਿਆ ਸੀ।
Credit : www.jagbani.com