ਗੈਜੇਟ- ਚੀਨੀ ਕੰਪਨੀ itel ਨੇ ਭਾਰਤ 'ਚ ਆਪਣਾ ਨਵਾਂ ਬਜਟ ਫ੍ਰੈਂਡਲੀ ਫੋਨ itel Zeno 20 ਲਾਂਚ ਕਰ ਦਿੱਤਾ ਹੈ। ਇਹ ਫੋਨ 6 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਉਪਲਬਧ ਹੈ ਅਤੇ ਇਸ 'ਚ iPhone ਵਰਗੇ ਕਈ ਖ਼ਾਸ ਫੀਚਰ ਦਿੱਤੇ ਗਏ ਹਨ। itel ਦੀ Zeno ਸੀਰੀਜ਼ ਦਾ ਇਹ ਨਵਾਂ ਫੋਨ Dynamic Island Display ਫੀਚਰ ਨਾਲ ਆਉਂਦਾ ਹੈ।
ਕੀਮਤ ਅਤੇ ਹੋਰ ਖ਼ਾਸੀਅਤ
- itel Zeno 20 ਦੀ ਸ਼ੁਰੂਆਤੀ ਕੀਮਤ 5,999 ਰੁਪਏ ਰੱਖੀ ਗਈ ਹੈ। ਇਹ ਫੋਨ ਦੋ ਵੈਰੀਐਂਟ 'ਚ ਮਿਲੇਗਾ।
- 3GB RAM + 64GB ਸਟੋਰੇਜ
- 4GB RAM + 128GB ਸਟੋਰੇਜ (ਕੀਮਤ 6,899 ਰੁਪਏ)
- ਇਹ ਫੋਨ Aurora Blue, Starlit Black ਅਤੇ Space Titanium ਰੰਗਾਂ 'ਚ ਉਪਲਬਧ ਹੋਵੇਗਾ। ਇਸ ਦੀ ਪਹਿਲੀ ਸੇਲ 25 ਅਗਸਤ ਨੂੰ Amazon 'ਤੇ ਹੋਵੇਗੀ। ਪਹਿਲੀ ਸੇਲ 'ਚ ਖਰੀਦਦਾਰਾਂ ਨੂੰ 300 ਰੁਪਏ ਤੱਕ ਦਾ ਡਿਸਕਾਊਂਟ ਵੀ ਮਿਲੇਗਾ।
ਫੀਚਰ ਅਤੇ ਖਾਸ ਗੱਲਾਂ
- 6.6 ਇੰਚ ਦਾ HD+ IPS ਵੱਡਾ ਡਿਸਪਲੇਅ, Dynamic Island ਫੀਚਰ ਨਾਲ।
- 90Hz ਰਿਫ੍ਰੈਸ਼ ਰੇਟ ਸਪੋਰਟ।
- ਡਾਇਨੈਮਿਕ ਬਾਰ 'ਚ ਕਾਲ, ਬੈਟਰੀ ਅਤੇ ਚਾਰਜਿੰਗ ੀਫਿਕੇਸ਼ਨ ਮਿਲਣਗੇ।
- ਡੁਅਲ 4G SIM ਸਪੋਰਟ।
- Unisoc T7100 ਚਿਪਸੈੱਟ ‘ਤੇ ਕੰਮ ਕਰਦਾ ਹੈ।
- 4GB RAM ਅਤੇ 128GB ਤੱਕ ਇੰਟਰਨਲ ਸਟੋਰੇਜ।
- Face Unlock, IP54 ਰੇਟਿੰਗ, DTS ਸਾਊਂਡ ਸਪੋਰਟ।
- Aivana 2.0 ਵੌਇਸ ਅਸਿਸਟੈਂਟ ਅਤੇ Android 14 Go OS।
- 5000mAh ਬੈਟਰੀ ਨਾਲ 15W USB Type-C ਚਾਰਜਿੰਗ।
- ਪਿਛਲਾ ਕੈਮਰਾ 13MP, ਅੱਗੇ ਵਾਲਾ ਕੈਮਰਾ 8MP।
- ਇਸ ਤਰ੍ਹਾਂ, itel ਦਾ ਇਹ ਨਵਾਂ ਬਜਟ ਸਮਾਰਟਫੋਨ ਘੱਟ ਕੀਮਤ 'ਚ ਵਧੀਆ ਫੀਚਰ ਮੁਹੱਈਆ ਕਰਵਾ ਰਿਹਾ ਹੈ, ਜੋ ਬਜਟ ਖਰੀਦਦਾਰਾਂ ਲਈ ਵਧੀਆ ਚੋਣ ਸਾਬਤ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com