ਵੱਡਾ ਹਾਦਸਾ: ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਪਿਤਾ ਅਤੇ 2 ਪੁੱਤਰਾਂ ਦੀ ਡੁੱਬਣ ਨਾਲ ਮੌਤ

ਵੱਡਾ ਹਾਦਸਾ: ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਪਿਤਾ ਅਤੇ 2 ਪੁੱਤਰਾਂ ਦੀ ਡੁੱਬਣ ਨਾਲ ਮੌਤ

ਜਾਮਨਗਰ : ਗੁਜਰਾਤ ਦੇ ਜਾਮਨਗਰ ਸ਼ਹਿਰ ਵਿੱਚ ਐਤਵਾਰ ਨੂੰ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਇੱਕ 36 ਸਾਲਾ ਪਿਤਾ ਅਤੇ ਉਸਦੇ 2 ਪੁੱਤਰ ਇੱਕ ਝੀਲ ਵਿੱਚ ਡੁੱਬ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਮੇਸ਼ਵਰ ਨਗਰ ਦੇ ਰਹਿਣ ਵਾਲੇ ਪ੍ਰੀਤੇਸ਼ ਰਾਵਲ, ਉਸਦੇ ਪੁੱਤਰ ਸੰਜੇ (16) ਅਤੇ ਅੰਸ਼ (4) ਦੁਪਹਿਰ ਵੇਲੇ ਡੁੱਬ ਗਏ। ਜਾਮਨਗਰ ਨਗਰ ਨਿਗਮ (ਜੇਐੱਮਸੀ) ਦੀ ਫਾਇਰ ਬ੍ਰਿਗੇਡ ਟੀਮ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਨਗਰ ਨਿਗਮ ਨੇ ਮੂਰਤੀਆਂ ਵਿਸਰਜਨ ਲਈ ਇੱਕ ਵਿਸ਼ੇਸ਼ ਤਲਾਬ ਤਿਆਰ ਕੀਤਾ ਹੈ ਅਤੇ ਲੋਕਾਂ ਨੂੰ ਇਸ ਸਹੂਲਤ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS