'ਪੰਜਾਬ ਨੂੰ ਹੜ੍ਹਾਂ ਨਾਲ ਤਬਾਹ ਹੁੰਦਾ ਦੇਖ ਦਿਲ ਟੁੱਟ ਗਿਆ'; ਸ਼ੁਭਮਨ ਗਿੱਲ ਨੇ ਜਤਾਇਆ ਦੁੱਖ

'ਪੰਜਾਬ ਨੂੰ ਹੜ੍ਹਾਂ ਨਾਲ ਤਬਾਹ ਹੁੰਦਾ ਦੇਖ ਦਿਲ ਟੁੱਟ ਗਿਆ'; ਸ਼ੁਭਮਨ ਗਿੱਲ ਨੇ ਜਤਾਇਆ ਦੁੱਖ

ਨਵੀਂ ਦਿੱਲੀ — ਟੀਮ ਇੰਡੀਆ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਹੋਈ ਤਬਾਹੀ 'ਤੇ ਡੁੰਘਾ ਦੁੱਖ ਜਤਾਇਆ ਹੈ। ਲਗਾਤਾਰ ਮੀਂਹਾਂ ਦੇ ਕਾਰਨ ਸੂਬੇ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ।

PunjabKesari

ਸ਼ੁਭਮਨ ਗਿੱਲ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਮੇਰੇ ਪੰਜਾਬ ਨੂੰ ਹੜ੍ਹਾਂ ਨਾਲ ਤਬਾਹ ਹੁੰਦਾ ਦੇਖ ਕੇ ਦਿਲ ਟੁੱਟ ਗਿਆ। ਪੰਜਾਬ ਹਮੇਸ਼ਾ ਕਿਸੇ ਵੀ ਮੁਸੀਬਤ ਨਾਲੋਂ ਮਜ਼ਬੂਤ ​​ਰਹੇਗਾ, ਅਤੇ ਅਸੀਂ ਇਸ ਤੋਂ ਉਭਰ ਜਾਵਾਂਗੇ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹਨ। ਮੈਂ ਆਪਣੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS