ਵੱਡੀ ਖ਼ਬਰ : AC ਨੂੰ ਲੱਗ ਗਈ ਅੱਗ ! ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵੱਡੀ ਖ਼ਬਰ : AC ਨੂੰ ਲੱਗ ਗਈ ਅੱਗ ! ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨੈਸ਼ਨਲ ਡੈਸਕ : ਦਿੱਲੀ ਨਾਲ ਲੱਗਦੇ ਫਰੀਦਾਬਾਦ ਦੇ ਗ੍ਰੀਨ ਫੀਲਡ ਇਲਾਕੇ 'ਚ ਸੋਮਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਹੋਇਆ। ਜਾਣਕਾਰੀ ਅਨੁਸਾਰ ਸਵੇਰੇ ਤਕਰੀਬਨ 4 ਵਜੇ ਇੱਕ ਫਲੈਟ ਵਿੱਚ ਏਸੀ 'ਚ ਅੱਗ ਲੱਗਣ ਤੋਂ ਬਾਅਦ ਪੂਰੇ ਮਕਾਨ 'ਚ ਧੂੰਆ ਫੈਲ ਗਿਆ। ਇਸ ਕਾਰਨ ਦੂਜੀ ਮੰਜ਼ਿਲ 'ਤੇ ਰਹਿੰਦੇ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦਾ ਇੱਕ ਬੱਚਾ ਕਿਸੇ ਤਰ੍ਹਾਂ ਬਚ ਨਿਕਲਿਆ ਪਰ ਗੰਭੀਰ ਜ਼ਖਮੀ ਹੋ ਗਿਆ।
ਪੁਲਸ ਮੁਤਾਬਕ, ਬਿਲਡਿੰਗ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਰਾਕੇਸ਼ ਮਲਿਕ ਦੇ ਸਪਲਿਟ ਏਸੀ ਵਿੱਚ ਅੱਗ ਲੱਗੀ। ਰਾਕੇਸ਼ ਸਮੇਂ 'ਤੇ ਸਾਵਧਾਨ ਹੋਏ ਅਤੇ ਆਪਣੇ ਪਰਿਵਾਰ ਨਾਲ ਬਾਹਰ ਨਿਕਲ ਗਏ ਪਰ ਦੂਜੀ ਮੰਜ਼ਿਲ 'ਤੇ ਰਹਿੰਦੇ ਸਚਿਨ ਕਪੂਰ ਦੇ ਪਰਿਵਾਰ ਨੂੰ ਕੋਈ ਖ਼ਬਰ ਨਹੀਂ ਹੋਈ। ਧੂੰਆ ਕਮਰੇ ਵਿੱਚ ਫੈਲਣ ਕਾਰਨ ਸਚਿਨ, ਉਸ ਦੀ ਪਤਨੀ ਰਿੰਕੂ ਅਤੇ ਧੀ ਸੁਜਾਨ ਦੀ ਮੌਤ ਹੋ ਗਈ। ਪੁੱਤਰ ਆਰਯਨ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS