ਗੈਜੇਟ ਡੈਸਕ- ਲਗਜ਼ਰੀ ਕਾਰ ਬ੍ਰਾਂਡ Audi ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਆਪਣੀਆਂ ਕਈ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ ਘਟਾ ਕੇ ਨਵੀਂ ਪ੍ਰਾਈਸ ਲਿਸਟ ਜਾਰੀ ਕੀਤੀ ਹੈ। ਹੁਣ ਆਡੀ ਦੀਆਂ ਕਾਰਾਂ ਤੇ SUVs 'ਤੇ ਗਾਹਕਾਂ ਨੂੰ 2.6 ਲੱਖ ਰੁਪਏ ਤੋਂ ਲੈ ਕੇ 7.8 ਲੱਖ ਰੁਪਏ ਤੱਕ ਦਾ ਸਿੱਧਾ ਲਾਭ ਹੋਵੇਗਾ। ਇਹ ਕਦਮ ਹਾਲ ਹੀ 'ਚ GST 2.0 ਦੇ ਤਹਿਤ ਦਰਾਂ 'ਚ ਹੋਈ ਕਟੌਤੀ ਤੋਂ ਬਾਅਦ ਚੁੱਕਿਆ ਗਿਆ ਹੈ।
ਕਿਹੜੀ ਕਾਰ ਕਿੰਨੀ ਸਸਤੀ ਹੋਈ
ਮਾਡਲ
|
GST 2.0 ਤੋਂ ਪਹਿਲਾਂ ਕੀਮਤ |
GST 2.0 ਤੋਂ ਬਾਅਦ ਨਵੀਂ ਕੀਮਤ |
ਕਿੰਨੀ ਸਸਤੀ ਹੋਈ |
Audi Q3 |
46,14,000 |
43,07,000 |
3,07,000 |
Audi A4 |
48,89,000 |
46,25,000 |
2,64,000 |
Audi Q7 |
92,29,000 |
86,14,000 |
6,15,000 |
Audi Q5 |
68,30,000 |
86,14,000 |
4,55,000 |
Audi A6 |
67,38,000 |
63,74,000 |
3,64,000 |
Audi Q8 |
1,17,49,000 |
1,09,66,000 |
7,83,000 |
ਤਿਉਹਾਰਾਂ ਲਈ ਖ਼ਾਸ ਮੌਕਾ
ਨਵੀਆਂ ਕੀਮਤਾਂ ਨਾਲ Audi ਦੀਆਂ ਕਾਰਾਂ ਹੁਣ ਪਹਿਲਾਂ ਨਾਲੋਂ ਕਾਫ਼ੀ ਕਿਫ਼ਾਇਤੀ ਹੋ ਗਈਆਂ ਹਨ। ਇਸ ਕਰਕੇ ਆਉਣ ਵਾਲੇ ਤਿਉਹਾਰੀ ਮੌਸਮ ‘ਚ ਗਾਹਕਾਂ ਦੀ ਮੰਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਆਪਣੀ ਮਨਪਸੰਦ ਕਾਰ ਦੀ ਤਾਜ਼ਾ ਕੀਮਤ ਜਾਣਨ ਲਈ ਗਾਹਕ Audi India ਦੇ ਨਜ਼ਦੀਕੀ ਡੀਲਰਸ਼ਿਪ ‘ਤੇ ਸੰਪਰਕ ਕਰ ਸਕਦੇ ਹਨ ਜਾਂ ਕੰਪਨੀ ਦੀ ਆਧਿਕਾਰਿਕ ਵੈਬਸਾਈਟ ‘ਤੇ ਵੀ ਵੇਰਵੇ ਲੈ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com