ਕੀਵ- ਰੂਸ ਨੇ ਐਤਵਾਰ ਨੂੰ ਯੂਕਰੇਨ 'ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਹਵਾਈ ਅਤੇ ਡਰੋਨ ਹਮਲਾ ਕੀਤਾ। ਰਿਪੋਰਟਾਂ ਮੁਤਾਬਕ, ਕੀਵ 'ਚ ਇਕ ਮਹੱਤਵਪੂਰਨ ਸਰਕਾਰੀ ਇਮਾਰਤ ‘ਚ ਹਮਲੇ ਤੋਂ ਬਾਅਦ ਅੱਗ ਲੱਗ ਗਈ। ਇਸ ਇਮਾਰਤ 'ਚ ਯੂਕਰੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਸਮੇਤ ਕਈ ਵੱਡੇ ਦਫ਼ਤਰ ਹਨ। ਦੇਸ਼ ਭਰ 'ਚ ਹੋਏ ਹਮਲਿਆਂ ‘ਚ 4 ਲੋਕਾਂ ਦੀ ਮੌਤ, ਜਿਨ੍ਹਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਰਾਸ਼ਟਰਪਤੀ ਵੋਲੋਦਿਮੀਰ ਜੇਲੈਂਸਕੀ ਦੇ ਮੁਤਾਬਕ, ਇਹ ਪਹਿਲੀ ਵਾਰ ਹੈ ਕਿ ਰੂਸ ਨੇ ਕੀਵ ਦੀ ਮੁੱਖ ਸਰਕਾਰੀ ਇਮਾਰਤ ਨੂੰ ਸਿੱਧਾ ਨਿਸ਼ਾਨਾ ਬਣਾਇਆ ਹੈ। ਦੱਸਣਯੋਗ ਹੈ ਕਿ 15 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਲਾਸਕਾ 'ਚ ਹੋਈ ਮੁਲਾਕਾਤ ਮਗਰੋਂ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।
ਹਥਿਆਰਾਂ ਦੀ ਵਰਤੋਂ
ਯੂਕਰੇਨੀ ਹਵਾਈ ਸੈਨਾ ਅਨੁਸਾਰ, ਰੂਸ ਨੇ 805 ਈਰਾਨ-ਨਿਰਮਿਤ ਸ਼ਾਹੇਦ ਡਰੋਨ ਅਤੇ ਡਿਕੌਇਜ਼ ਵਰਤੇ। ਇਸ ਦੇ ਨਾਲ ਹੀ 17 ਕਰੂਜ਼ ਅਤੇ ਬੈਲਿਸਟਿਕ ਮਿਸਾਈਲਾਂ ਵੀ ਦਾਗੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 37 ਸਥਾਨਾਂ ‘ਤੇ 9 ਮਿਜ਼ਾਈਲਾਂ ਅਤੇ 56 ਡਰੋਨਾਂ ਨਾਲ ਹਮਲੇ ਕੀਤੇ ਗਏ।
ਯੂਕਰੇਨ ਦਾ ਜਵਾਬੀ ਹਮਲਾ
ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੇ ਵੀ ਡਰੋਨ ਹਮਲਾ ਕਰਕੇ ਰੂਸ ਦੀ ਦੁਝਬਾ ਪਾਈਪਲਾਈਨ ਨੂੰ ਨਿਸ਼ਾਨਾ ਬਣਾਇਆ। ਇਹ ਉਹ ਪਾਈਪਲਾਈਨ ਹੈ, ਜਿਸ ਰਾਹੀਂ ਰੂਸ ਤੋਂ ਹੰਗਰੀ ਅਤੇ ਸਲੋਵਾਕੀਆ ਨੂੰ ਤੇਲ ਦੀ ਸਪਲਾਈ ਹੁੰਦੀ ਹੈ।
ਜੇਲੈਂਸਕੀ ਦਾ ਬਿਆਨ
ਰਾਸ਼ਟਰਪਤੀ ਜੇਲੈਂਸਕੀ ਨੇ ਸੋਸ਼ਲ ਮੀਡੀਆ ‘ਤੇ ਕਿਹਾ,“ਅਜਿਹੇ 'ਚ ਜਦੋਂ ਗੱਲਬਾਤ ਬਹੁਤ ਪਹਿਲਾਂ ਸ਼ੁਰੂ ਹੋ ਸਕਦੀ ਸੀ, ਕਤਲ ਜਾਣਬੁੱਝ ਕੀਤਾ ਗਿਆ ਅਪਰਾਧ ਹੈ। ਇਹ ਯੁੱਧ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਹੈ।'' ਉਨ੍ਹਾਂ ਨੇ ਹਮਲਿਆਂ ਨੂੰ ਰੋਕਣ ਲਈ ਦੁਨੀਆ ਤੋਂ ਮਦਦ ਮੰਗੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com