ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ

ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ : ਆਪਣੇ ਚੰਗੇ ਭਵਿੱਖ ਲਈ ਕੁੱਝ ਸਾਲ ਪਹਿਲਾਂ ਕੈਨੇਡਾ ਗਏ ਮਾਛੀਵਾੜਾ ਦਾ ਨੌਜਵਾਨ ਰਮਨਦੀਪ ਸਿੰਘ ਗਿੱਲ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ, ਜਿੱਥੇ ਉਸਦਾ ਆਪਣਾ ਕਾਰੋਬਾਰ ਸੀ। ਲੰਘੀ 12 ਸਤੰਬਰ ਨੂੰ ਉਸ ਨੂੰ ਛਾਤੀ 'ਚ ਦਰਦ ਹੋਣ ਲੱਗਾ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਡਾਕਟਰਾਂ ਨੇ ਉਸਦੇ ਦਿਲ ਦਾ ਆਪਰੇਸ਼ਨ ਕਰ ਦਿੱਤਾ। ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ 'ਚ ਸਮੱਸਿਆ ਆਈ ਅਤੇ ਦੁਬਾਰਾ ਆਇਆ ਅਟੈਕ ਉਸ ਲਈ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਰਮਨਦੀਪ ਸਿੰਘ ਗਿੱਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ।

ਬੇਸ਼ੱਕ ਉਸਦਾ ਭਰਾ ਤਰਨ ਗਿੱਲ ਅਤੇ ਹੋਰ ਪਰਿਵਾਰਕ ਮੈਂਬਰ ਕੈਨੇਡਾ ਵਿਖੇ ਹੀ ਰਹਿੰਦੇ ਹਨ ਪਰ ਮਾਛੀਵਾੜਾ ਇਲਾਕੇ 'ਚ ਇਹ ਨੌਜਵਾਨ ਨੇਕ ਦਿਲ ਸਖ਼ਸ਼ੀਅਤ ਵਜੋਂ ਜਾਣਿਆ ਜਾਂਦਾ ਸੀ, ਜਿਸ ਦਾ ਆਪਣੇ ਦੋਸਤਾਂ, ਮਿੱਤਰਾਂ ਨਾਲ ਕਾਫ਼ੀ ਪਿਆਰ ਸੀ ਅਤੇ ਵਿਦੇਸ਼ 'ਚ ਰਹਿੰਦਾ ਹੋਇਆ ਉਹ ਆਪਣੇ ਜਨਮ ਭੂਮੀ ਨਾਲ ਜੁੜਿਆ ਹੋਇਆ ਸੀ। ਨੌਜਵਾਨ ਦੀ ਮੌਤ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


 

Credit : www.jagbani.com

  • TODAY TOP NEWS