ਇੰਡੀਗੋ 8 ਅਕਤੂਬਰ ਨੂੰ ਮੁੰਬਈ ਤੋਂ ਕੋਪੇਨਹੇਗਨ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ

ਇੰਡੀਗੋ 8 ਅਕਤੂਬਰ ਨੂੰ ਮੁੰਬਈ ਤੋਂ ਕੋਪੇਨਹੇਗਨ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ

ਮੁੰਬਈ - ਘਰੇਲੂ ਏਅਰਲਾਈਨ ਕੰਪਨੀ ਇੰਡੀਗੋ 8 ਅਕਤੂਬਰ  ਤੋਂ  ਮੁੰਬਈ ਤੋਂ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਲਈ ਉਡਾਣ ਸੇਵਾਵਾਂ ਸ਼ੁਰੂ  ਕਰੇਗੀ, ਜਿਸ ਨਾਲ ਉੱਤਰੀ ਯੂਰਪ ’ਚ ਉਸ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਹੋਰ ਵਿਸਥਾਰ ਹੋਵੇਗਾ। ਏਅਰਲਾਈਨ ਨੇ ਕਿਹਾ ਕਿ ਨਵੀਆਂ ਸੇਵਾਵਾਂ ਹਫਤੇ ’ਚ 3 ਵਾਰ  ਚਲਾਈਆਂ ਜਾਣਗੀਆਂ ਅਤੇ ਇਸ ਲਈ ਨਾਰਸ ਅਟਲਾਂਟਿਕ ਏਅਰਵੇਜ਼ ਤੋਂ ਲੀਜ਼ ’ਤੇ ਲਈ ਗਏ ਬੋਇੰਗ  787-9 ਡਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ।

ਏਅਰਲਾਈਨ ਨੇ ਕਿਹਾ ਕਿ  ਕੋਪੇਨਹੇਗਨ ਏਅਰਲਾਈਨ ਦਾ 44ਵਾਂ ਅੰਤਰਰਾਸ਼ਟਰੀ ਅਤੇ ਕੁਲ ਮਿਲਾ ਕੇ  138ਵਾਂ ਰੂਟ  ਹੋਵੇਗਾ।  ਇੰਡੀਗੋ  ਦੇ ਮੁੱਖ ਕਾਰਜਕਾਰੀ ਅਧਿਕਾਰੀ  (ਸੀ. ਈ. ਓ.)  ਪੀਟਰ  ਐਲਬਰਸ ਨੇ ਕਿਹਾ,‘‘ਇਹ ਵਿਸਥਾਰ ਯੂਰਪ ’ਚ ਸਾਡੀ ਹਾਜ਼ਰੀ ਨੂੰ  ਮਜ਼ਬੂਤ ਕਰੇਗਾ।’’ 

Credit : www.jagbani.com

  • TODAY TOP NEWS