ਹਰਦੋਈ - ਹਰਦੋਈ ਜ਼ਿਲੇ ਦੇ ਬਿਲਗ੍ਰਾਮ ਥਾਣਾ ਖੇਤਰ ਦੇ ਸਦੀਆਪੁਰ ਪਿੰਡ ’ਚ ਚੋਰੀ ਦੇ ਸ਼ੱਕ ਹੇਠ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਤੇ ਅਣਮਨੁਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹਮਲਾਵਰਾਂ ਨੇ ਨੌਜਵਾਨ ਨੂੰ ਨੰਗਾ ਕਰ ਕੇ ਬੰਨ੍ਹ ਦਿੱਤਾ। ਫਿਰ ਉਸ ਦੀਆਂ ਅੱਖਾਂ ਤੇ ਕੰਨਾਂ ’ਚ ਮਿਰਚਾਂ ਤੇ ਚੂਨਾ ਭਰ ਦਿੱਤੇ। ਦੋਸ਼ ਹੈ ਕਿ ਹਮਲਾਵਰਾਂ ਨੇ ਉਸ ਦਾ ਇਕ ਕੰਨ ਵੀ ਵੱਢ ਦਿੱਤਾ।
ਪੀੜਤ ਅਨੁਜ ਸ਼ੁਕਲਾ ਨੇ ਦੱਸਿਆ ਕਿ ਉਹ ਰਾਤ ਨੂੰ 10 ਵਜੇ ਦੇ ਕਰੀਬ ਖੇਤਾਂ ਤੋਂ ਘਰ ਵਾਪਸ ਆ ਰਿਹਾ ਸੀ। ਉਸ ਨੂੰ ਸ਼ਿਵਸਾਗਰ, ਅਨਿਲ ਕੁਮਾਰ, ਰਿੰਕੂ ਤੇ ਸੰਜੇ ਨੇ ਰੋਕਿਆ।
ਅਨਿਲ ਤੇ ਰਿੰਕੂ ਕੋਲ ਡੰਡੇ ਸਨ ਜਦੋਂ ਕਿ ਸ਼ਿਵਸਾਗਰ ਕੋਲ ਚਾਕੂ ਸੀ। ਮੁਲਜ਼ਮਾਂ ਨੇ ਮੈਨੂੰ ਲੱਤਾਂ ਮਾਰੀਆਂ, ਮੁੱਕੇ ਮਾਰੇ ਤੇ ਡੰਡਿਆਂ ਨਾਲ ਕੁੱਟਿਆ। ਮੇਰੇ ਪੇਟ ਤੇ ਪੱਟਾਂ ’ਤੇ ਚਾਕੂ ਮਾਰੇ ਇਸ ਤੋਂ ਇਲਾਵਾ ਮੇਰਾ ਜਨੇਊ ਤੋੜ ਦਿੱਤਾ। ਉਨ੍ਹਾਂ ਮੇਰੇ ਕੱਪੜੇ ਪਾੜ ਦਿੱਤੇ। ਮੈਨੂੰ ਨੰਗਾ ਕਰ ਕੇ ਬੰਨ੍ਹ ਦਿੱਤਾ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ 4 ਮੁਲਜ਼ਮਾਂ ਵਿਰੁੱਧ ਗੰਭੀਰ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕੀਤੀ। ਏ. ਐੱਸ. ਪੀ. ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।
Credit : www.jagbani.com