ਆਧਾਰ ਕਾਰਡ ਦੀ ਅਪਡੇਟ ਬਾਰੇ ਆਇਆ ਵੱਡਾ ਫ਼ੈਸਲਾ, ਇਕ ਅਕਤੂਬਰ ਤੋਂ ਲਾਗੂ ਹੋ ਗਈ...

ਆਧਾਰ ਕਾਰਡ ਦੀ ਅਪਡੇਟ ਬਾਰੇ ਆਇਆ ਵੱਡਾ ਫ਼ੈਸਲਾ, ਇਕ ਅਕਤੂਬਰ ਤੋਂ ਲਾਗੂ ਹੋ ਗਈ...

ਚੰਡੀਗੜ੍ਹ : ਲੋਕ-ਪੱਖੀ ਉਪਾਅ ਵਜੋਂ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮ. ਬੀ. ਯੂ.-1) ਲਈ ਸਾਰੇ ਖ਼ਰਚੇ ਮੁਆਫ਼ ਕਰ ਦਿੱਤੇ ਗਏ ਹਨ। ਇਹ ਇਕ ਅਜਿਹਾ ਕਦਮ ਹੈ, ਜਿਸ ਨਾਲ ਕਰੀਬ 6 ਕਰੋੜ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ। ਇਹ ਛੋਟ ਇਕ ਅਕਤੂਬਰ ਤੋਂ ਲਾਗੂ ਹੋ ਚੁੱਕੀ ਹੈ ਅਤੇ ਇਕ ਸਾਲ ਦੀ ਮਿਆਦ ਲਈ ਲਾਗੂ ਰਹੇਗੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਫੋਟੋ, ਨਾਮ, ਜਨਮ ਮਿਤੀ, ਲਿੰਗ, ਪਤਾ ਤੇ ਜਨਮ ਸਰਟੀਫਿਕੇਟ ਪ੍ਰਦਾਨ ਕਰ ਕੇ ਆਧਾਰ ਲਈ ਨਾਮ ਦਰਜ ਕੀਤਾ ਜਾਂਦਾ ਹੈ।

ਪੰਜ ਸਾਲ ਤੋਂ ਘੱਟ ਉਮਰ ਦੇ ਆਧਾਰ ਨਾਮਜ਼ਦਗੀ ਲਈ ਬੱਚੇ ਦੇ ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ ਕਿਉਂਕਿ ਇਹ ਉਸ ਉਮਰ ’ਚ ਪਰਿਪੱਕ ਨਹੀਂ ਹੁੰਦੇ। ਮੌਜੂਦਾ ਨਿਯਮਾਂ ਅਨੁਸਾਰ, ਜਦੋਂ ਬੱਚਾ ਪੰਜ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਦੇ ਆਧਾਰ ’ਚ ਉਂਗਲੀਆਂ ਦੇ ਨਿਸ਼ਾਨ, ਆਇਰਿਸ ਅਤੇ ਫੋਟੋ ਨੂੰ ਲਾਜ਼ਮੀ ਤੌਰ ’ਤੇ ਅਪਡੇਟ ਕਰਨਾ ਜ਼ਰੂਰੀ ਹੈ। ਇਸ ਨੂੰ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ, ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਣ ’ਤੇ ਇਕ ਵਾਰ ਫਿਰ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਦੂਜਾ ਅਪਡੇਟ ਕਿਹਾ ਜਾਂਦਾ ਹੈ। ਪਹਿਲਾ ਤੇ ਦੂਜਾ ਆਈ. ਬੀ. ਯੂ. ਜੇਕਰ ਕ੍ਰਮਵਾਰ 5-7 ਤੇ 15-17 ਸਾਲ ਦੀ ਉਮਰ ਦੇ ਵਿਚਕਾਰ ਕੀਤਾ ਜਾਂਦਾ ਹੈ, ਤਾਂ ਇਹ ਮੁਫ਼ਤ ਹਨ। ਇਸ ਤੋਂ ਬਾਅਦ ਪ੍ਰਤੀ ਐੱਮ. ਬੀ. ਯੂ.125 ਰੁਪਏ ਦੀ ਨਿਰਧਾਰਤ ਫ਼ੀਸ ਲਈ ਜਾਂਦੀ ਹੈ। ਇਸ ਫ਼ੈਸਲੇ ਨਾਲ ਐੱਮ. ਬੀ. ਯੂ. ਹੁਣ 5-17 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਫ਼ਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 

Credit : www.jagbani.com

  • TODAY TOP NEWS