ਨੈਸ਼ਨਲ ਡੈਸਕ : ਆਨਲਾਈਨ ਗੇਮਿੰਗ ਅਤੇ ਕਰਜ਼ੇ ਦੇ ਜਾਲ ਨੇ ਮਾਂ-ਪੁੱਤਰ ਦੇ ਰਿਸ਼ਤਿਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਅਰੀ ਕਾਰੋਬਾਰੀ ਰਮੇਸ਼ ਯਾਦਵ ਦੀ ਪਤਨੀ ਰੇਣੂ ਦਾ ਕਤਲ 3 ਅਕਤੂਬਰ ਨੂੰ ਬੜੀ ਬੇਰਹਿਮੀ ਨਾਲ ਕੀਤਾ ਗਿਆ ਸੀ। ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਮ੍ਰਿਤਕ ਔਰਤ ਦੇ ਪੁੱਤਰ ਨਿਖਿਲ (21) ਨੂੰ ਫਤਿਹਪੁਰ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਨਿਖਿਲ ਨੇ ਕਤਲ ਦੀ ਗੱਲ ਕਬੂਲ ਕੀਤੀ ਅਤੇ ਕਿਹਾ ਕਿ ਉਸਨੇ ਗੇਮਿੰਗ ਵਿੱਚ ਭਾਰੀ ਨੁਕਸਾਨ ਅਤੇ ਕਰਜ਼ੇ ਦੇ ਦਬਾਅ ਕਾਰਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਰੇਣੂ ਦੇ ਪੁੱਤਰ ਨਿਖਿਲ (21) ਨੇ ਆਨਲਾਈਨ ਗੇਮ ਵਿੱਚ ਲਗਭਗ 10 ਲੱਖ ਰੁਪਏ ਗੁਆ ਦਿੱਤੇ ਸਨ। ਇੱਕ ਸਾਲ ਵਿੱਚ ਉਸਨੇ ਕੁੱਲ 50 ਲੱਖ ਰੁਪਏ ਦੇ ਲੈਣ-ਦੇਣ ਕੀਤੇ ਸਨ। ਇਸਦੇ ਲਈ ਉਸ ਨੇ ਇੱਕ ਆਨਲਾਈਨ ਐਪ ਰਾਹੀਂ ਕਰਜ਼ਾ ਵੀ ਲਿਆ ਸੀ। 3 ਅਕਤੂਬਰ ਨੂੰ ਉਹ ਕਰਜ਼ੇ ਦੀ ਰਕਮ ਚੁਕਾਉਣ ਲਈ ਗਹਿਣੇ ਚੋਰੀ ਕਰ ਰਿਹਾ ਸੀ ਕਿ ਉਸ ਦੀ ਮਾਂ ਨੇ ਉਸਨੂੰ ਦੇਖ ਲਿਆ। ਮਾਂ ਵਲੋਂ ਇਸ ਦਾ ਵਿਰੋਧ ਕਰਨ 'ਤੇ ਨਿਖਿਲ ਨੇ ਸਕ੍ਰਿਊਡ੍ਰਾਈਵਰ ਨਾਲ ਵਾਰ-ਵਾਰ ਹਮਲਾ ਕਰ ਦਿੱਤਾ।
ਪੜ੍ਹੋ ਇਹ ਵੀ : ਭਾਜਪਾ MP-MLA 'ਤੇ ਭੀੜ ਨੇ ਕਰ 'ਤਾ ਹਮਲਾ, ਭੰਨ੍ਹ 'ਤੀਆਂ ਗੱਡੀਆਂ
ਮਾਂ ਦੀ ਮੌਤ ਨਾ ਹੋਣ ਕਰਕੇ ਉਸਨੇ ਇੱਕ ਗੈਸ ਸਿਲੰਡਰ ਚੁੱਕਿਆ ਅਤੇ ਆਪਣੀ ਮਾਂ ਦੇ ਸਿਰ 'ਤੇ ਵਾਰ ਕੀਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਗਹਿਣੇ ਅਤੇ ਆਪਣੇ ਪਿਤਾ ਦੀ ਸਾਈਕਲ ਲੈ ਕੇ ਭੱਜ ਗਿਆ। ਜਾਂਚ ਦੌਰਾਨ ਪੁਲਸ ਨੇ ਨਿਖਿਲ ਨੂੰ ਫਤਿਹਪੁਰ ਤੋਂ ਗ੍ਰਿਫ਼ਤਾਰ ਕੀਤਾ। ਨਿਖਿਲ ਪਹਿਲਾਂ ਵੀ ਘਰ ਵਿਚੋਂ ਗਹਿਣੇ ਚੋਰੀ ਕਰ ਚੁੱਕਾ ਸੀ। ਉਸਨੇ ਦੋਸਤਾਂ ਅਤੇ ਇੱਕ ਪ੍ਰੇਮਿਕਾ ਤੋਂ ਗੇਮ ਖੇਡਣ ਲਈ ਪੈਸੇ ਵੀ ਲਏ ਸਨ। ਪੁਲਸ ਨੇ ਪ੍ਰੇਮਿਕਾ ਤੋਂ ਵੀ ਪੁੱਛਗਿੱਛ ਕੀਤੀ। ਕਤਲ ਤੋਂ ਬਾਅਦ ਨਿਖਿਲ ਨੇ ਕਈ ਝੂਠੇ ਦਾਅਵੇ ਕੀਤੇ। ਉਸਨੇ ਆਪਣੇ ਚਾਚੇ ਅਤੇ ਦੋਸਤ ਨੂੰ ਦੱਸਿਆ ਕਿ ਘਰ ਲੁੱਟਿਆ ਗਿਆ ਹੈ ਅਤੇ ਉਸਦੀ ਮਾਂ 'ਤੇ ਅਪਰਾਧੀਆਂ ਨੇ ਹਮਲਾ ਕੀਤਾ ਹੈ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com