ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਲੋੜਾਂ ਦੇ ਮੱਦੇਨਜ਼ਰ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਰਾਜਪਾਲ, ਪੰਜਾਬ ਦੇ ਆਦੇਸ਼ਾਂ 'ਤੇ 6 ਅਕਤੂਬਰ, 2025 ਨੂੰ ਜਾਰੀ ਕੀਤੇ ਗਏ ਹਨ। ਤਬਾਦਲਿਆਂ ਦੇ ਹੁਕਮਾਂ ਅਨੁਸਾਰ ਸੰਦੀਪ ਹੰਸ, ਆਈ.ਏ.ਐਸ. ਨੂੰ ਮੈਨੇਜਿੰਗ ਡਾਇਰੈਕਟਰ, ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਟਿਡ (Punjab INFOTECH) ਅਤੇ ਵਾਧੂ ਚਾਰਜ ਵਧੀਕ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਨੂੰ ਬਦਲ ਕੇ ਵਿਸ਼ੇਸ਼ ਸਕੱਤਰ, ਫੂਡ ਪ੍ਰੋਸੈਸਿੰਗ ਵਿਭਾਗ ਅਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ, ਫੂਡ ਪ੍ਰੋਸੈਸਿੰਗ ਵਿਭਾਗ ਵਜੋਂ ਤੈਨਾਤ ਕੀਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਜਸਪ੍ਰੀਤ ਸਿੰਘ, ਆਈ.ਏ.ਐਸ. ਦੀ ਥਾਂ 'ਤੇ ਦਿੱਤੇ ਗਏ ਹਨ।
ਉਥੇ ਹੀ ਜਸਪ੍ਰੀਤ ਸਿੰਘ, ਆਈ.ਏ.ਐਸ. ਵਿਸ਼ੇਸ਼ ਸਕੱਤਰ, ਫੂਡ ਪ੍ਰੋਸੈਸਿੰਗ ਵਿਭਾਗ ਅਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ, ਫੂਡ ਪ੍ਰੋਸੈਸਿੰਗ ਨੂੰ ਬਦਲ ਕੇ ਉਨ੍ਹਾਂ ਦੀਆਂ ਸੇਵਾਵਾਂ ਉਦਯੋਗ ਤੇ ਵਣਜ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ, ਜਿੱਥੇ ਉਨ੍ਹਾਂ ਨੂੰ ਹੁਕਮਾਂ ਮੁਤਾਬਕ ਮੈਨੇਜਿੰਗ ਡਾਇਰੈਕਟਰ, ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਟਿਡ (Punjab INFOTECH) ਬਤੌਰ ਤੈਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਾਧੂ ਚਾਰਜ ਵਧੀਕ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਵੀ ਦਿੱਤਾ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਸੰਦੀਪ ਹੰਸ, ਆਈ.ਏ.ਐਸ. ਦੀ ਥਾਂ 'ਤੇ ਦਿੱਤਾ ਹਿਆ ਹੈ। ਹੁਕਮਾਂ ਵਿਚ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤੈਨਾਤੀ 'ਤੇ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com