ਯੂਨਾਈਟਿਡ ਏਅਰਲਾਈਨਜ਼ ਦੇ 2 ਜਹਾਜ਼ ਆਪਸ ’ਚ ਟਕਰਾਏ

ਯੂਨਾਈਟਿਡ ਏਅਰਲਾਈਨਜ਼ ਦੇ 2 ਜਹਾਜ਼ ਆਪਸ ’ਚ ਟਕਰਾਏ

ਵਾਸ਼ਿੰਗਟਨ – ਸ਼ਿਕਾਗੋ ਦੇ ਓ’ ਹੇਅਰ ਹਵਾਈ ਅੱਡੇ ’ਤੇ ਸ਼ੁੱਕਰਵਾਰ ਦੁਪਹਿਰ ਨੂੰ ਯੂਨਾਈਟਿਡ ਏਅਰਲਾਈਨਜ਼ ਦੇ 2 ਜਹਾਜ਼ ਆਪਸ ’ਚ ਟਕਰਾ ਗਏ। ਹਾਦਸਾ ਉਸ ਵੇਲੇ ਹੋਇਆ ਜਦੋਂ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਜੋ ਵਿਓਮਿੰਗ ਤੋਂ ਆਈ ਸੀ, ਆਪਣੇ ਗੇਟ ਵੱਲ ਜਾ ਰਹੀ ਸੀ ਅਤੇ ਉਸ ਨੇ ਰਨਵੇ ’ਤੇ ਖੜ੍ਹੇ ਇਕ ਹੋਰ ਯੂਨਾਈਟਿਡ ਜਹਾਜ਼ ਨੂੰ ਟੱਕਰ ਮਾਰ ਦਿੱਤੀ।

ਏਅਰਲਾਈਨਜ਼ ਨੇ ਦੱਸਿਆ ਕਿ ਟਕਰਾਉਣ ਵਾਲਾ ਇਕ ਜਹਾਜ਼ ਬੋਇੰਗ 737 ਸੀ ਅਤੇ ਦੂਜਾ ਬੋਇੰਗ 767। ਯੂ. ਏ. 2652 ’ਚ 113 ਯਾਤਰੀ ਤੇ 5 ਕ੍ਰਿਊ ਮੈਂਬਰ ਸਨ ਪਰ ਦੂਜਾ ਜਹਾਜ਼ ਖਾਲੀ ਸੀ। ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ।

ਇਕ ਯਾਤਰੀ ਬਿਲ ਮਾਰਕਸ ਨੇ ਦੱਸਿਆ,‘‘ਸਾਨੂੰ ਟੱਕਰ ਦਾ ਪਤਾ ਨਹੀਂ ਲੱਗਾ ਪਰ ਪਾਇਲਟ ਨੇ ਇਸ ਸਬੰਧੀ ਐਲਾਨ ਕਰ ਦਿੱਤਾ। ਮੈਂ ਖਿੜਕੀ ’ਚੋਂ ਵੇਖਿਆ ਤਾਂ ਪਤਾ ਲੱਗਾ ਕਿ ਸਾਡਾ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ ਸੀ। ਜਦੋਂ ਜਹਾਜ਼ ਨੂੰ ਪਿੱਛੇ ਖਿੱਚਿਆ ਗਿਆ ਤਾਂ ਹਲਕਾ ਝਟਕਾ ਲੱਗਾ। ਉਤਰਨ ਤੋਂ ਬਾਅਦ ਉੱਥੇ ਸ਼ਿਕਾਗੋ ਪੁਲਸ ਮੌਜੂਦ ਸੀ, ਜਿਸ ਨਾਲ ਮਾਮਲਾ ਗੰਭੀਰ ਲੱਗਾ।’’
 

Credit : www.jagbani.com

  • TODAY TOP NEWS